ਬੁਖਾਰ, ਗਲੇ ਦੀ ਖਰਾਬੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਆਈਸੋਲੇਸ਼ਨ 'ਚ, ਕੋਰੋਨਾ ਦਾ ਹੋਵੇਗਾ ਟੈਸਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜ ਗਈ ਹੈ। ਐਤਵਾਰ ਤੋਂ ਉਸ ਨੂੰ ਹਲਕਾ ਬੁਖਾਰ ਅਤੇ ਗਲੇ ਵਿਚ ਸੋਜ.....

Arvind Kejriwal

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜ ਗਈ ਹੈ। ਐਤਵਾਰ ਤੋਂ ਉਸ ਨੂੰ ਹਲਕਾ ਬੁਖਾਰ ਅਤੇ ਗਲੇ ਵਿਚ ਸੋਜ ਸੀ। ਕੋਰੋਨਾ ਵਾਇਰਸ ਦੇ  ਖਤਰੇ ਦੇ ਮੱਦੇਨਜ਼ਰ, ਉਨ੍ਹਾਂ ਦਾ ਕੱਲ੍ਹ ਟੈਸਟ ਕੀਤਾ ਜਾਵੇਗਾ।

ਸੋਮਵਾਰ ਨੂੰ ਉਨ੍ਹਾਂ ਦੀਆਂ ਸਾਰੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ ਗਈਆਂ ਹਨ। ਰਿਪੋਰਟਾਂ ਦੇ ਅਨੁਸਾਰ ਕੇਜਰੀਵਾਲ ਨੇ ਕੱਲ੍ਹ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਕੋਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਸਦੀ ਸਿਹਤ ਖਰਾਬ ਹੋ ਗਈ । 

ਉਹਨਾਂ ਨੂੰ ਬੁਖਾਰ ਅਤੇ ਗਲੇ ਦੀ ਸ਼ਿਕਾਇਤ ਸੀ। ਸਾਵਧਾਨੀ ਦੇ ਤੌਰ ਤੇ, ਉਨ੍ਹਾਂ ਨੇ ਆਪਣੇ ਆਪ ਨੂੰ ਘਰ ਵਿੱਚ  ਆਈਸੋਲੇਸ਼ਨ  ਵਿੱਚ ਰੱਖਿਆ ਹੈ।  ‘ਆਪ’ ਸਰਕਾਰ ਨੇ ਦਿੱਲੀ ਵਿੱਚ ਲੱਛਣ-ਰਹਿਤ ਅਤੇ ਪੂਰਵ-ਲੱਛਣ ਵਾਲੇ ਕੇਸਾਂ ਦੇ ਕੋਰੋਨਾ ਟੈਸਟ ਤੇ ਪਾਬੰਦੀ ਲਗਾ ਦਿੱਤੀ ਹੈ। ਸਿਰਫ ਲੱਛਣ ਵਾਲੇ ਸ਼ੱਕੀ ਵਿਅਕਤੀਆਂ ਦੀ ਹੀ ਜਾਂਚ ਕੀਤੀ ਜਾਂਦੀ ਹੈ। 

ਦਿੱਲੀ ਵਿੱਚ ਕੋਰੋਨਾ ਮਾਮਲਿਆਂ ਦਾ ਵਿਸਫੋਟ
ਦੇਸ਼ ਦੀ ਰਾਜਧਾਨੀ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸੋਮਵਾਰ ਸਵੇਰ ਤਕ ਦਿੱਲੀ ਵਿਚ ਤਕਰੀਬਨ 29 ਹਜ਼ਾਰ ਮਾਮਲੇ ਸਾਹਮਣੇ ਆਏ ਸਨ।

ਇੱਥੇ ਮਰਨ ਵਾਲਿਆਂ ਦੀ ਗਿਣਤੀ 812 ਤੱਕ ਪਹੁੰਚ ਗਈ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦਾ ਕਹਿਣਾ ਹੈ ਕਿ ਅਗਲੇ ਦੋ ਹਫ਼ਤਿਆਂ ਵਿੱਚ ਰਾਜਧਾਨੀ ਵਿੱਚ ਕੋਰੋਨਾ ਦੇ ਮਾਮਲੇ ਦੁੱਗਣੇ ਹੋ ਕੇ 56 ਹਜ਼ਾਰ ਹੋ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ