'ਸਾਈਕਲ ਗਰਲ' ਨਾਲ ਪ੍ਰਿਯੰਕਾ ਗਾਂਧੀ ਨੇ ਫੋਨ 'ਤੇ ਗੱਲਬਾਤ ਕਰ ਦਿੱਤਾ ਇਹ ਭਰੋਸਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੋਤੀ ਕਿਸੇ ਵੀ ਸਮੇਂ ਕਾਂਗਰਸ ਦੇ ਲੋਕਾਂ ਤੋਂ ਮਦਦ ਲੈ ਸਕਦੀ ਹੈ

Cycle Girl

ਨਵੀਂ ਦਿੱਲੀ-ਸਾਈਕਲ ਗਰਲ ਦੇ ਨਾਂ ਨਾਲ ਮਸ਼ਹੂਰ ਬਿਹਾਰ ਦੀ ਜੋਤੀ ਪਾਸਵਾਨ ਦੇ ਪਿਤਾ ਦੇ ਮੌਤ ਦੀ ਖਬਰ ਸੁਣ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਯਕਾ ਗਾਂਧੀ ਨੇ ਸਾਈਕਲ ਗਰਲ ਨਾਲ ਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਜੋਤੀ ਦੀ ਅਗੇ ਦੀ ਪੜ੍ਹਾਈ ਦਾ ਖਰਚ ਚੁੱਕਣ ਦੀ ਗੱਲ ਕਹੀ ਅਤੇ ਇਹ ਵੀ ਵਾਅਦਾ ਕੀਤਾ ਕਿ ਹਰੇਕ ਮੁਸ਼ਕਲ ਘੜੀ 'ਚ ਉਹ ਉਸ ਦੇ ਨਾਲ ਹੈ। ਜੋਤੀ ਕਿਸੇ ਵੀ ਸਮੇਂ ਕਾਂਗਰਸ ਦੇ ਲੋਕਾਂ ਤੋਂ ਮਦਦ ਲੈ ਸਕਦੀ ਹੈ।

ਇਹ ਵੀ ਪੜ੍ਹੋ-ਹਸਪਤਾਲ ਨੇ ਇਸ ਕਾਰਨ ਰੱਦ ਕੀਤਾ ਹਨੀਪ੍ਰੀਤ ਦਾ ਅਟੈਂਡੇਟ ਕਾਰਡ

ਇਹ ਵੀ ਪੜ੍ਹੋ-ਪਾਕਿਸਤਾਨ 'ਚ ਯਾਤਰੀਆਂ ਨੂੰ ਲਿਜਾ ਰਹੀ ਇਕ ਵੈਨ ਨਦੀ 'ਚ ਡਿੱਗੀ, 17 ਮਰੇ

ਹਾਲਾਂਕਿ ਜੋਤੀ ਨੇ ਪ੍ਰਿੰਯਕਾ ਗਾਂਧੀ ਤੋਂ ਕੁਝ ਨਹੀਂ ਮੰਗਿਆ ਸਗੋਂ ਉਨ੍ਹਾਂ ਨੂੰ ਮਿਲਣ ਦੀ ਗੱਲ ਕਹੀ। ਪ੍ਰਿਯੰਕਾ ਨੇ ਵੀ ਆਪਣੀ ਸਹਿਮਤੀ ਜਤਾਉਂਦੇ ਹੋਏ ਕੋਰੋਨਾ ਖਤਮ ਹੋਣ 'ਤੇ ਦਿੱਲੀ 'ਚ ਮੁਲਾਕਾਤ ਕਰਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ-ਪਾਕਿਸਤਾਨ 'ਚ 6 ਸਾਲਾਂ ਤੋਂ ਜੇਲ੍ਹ 'ਚ ਕੈਦ ਹਨ ਮਾਨਸਿਕ ਤੌਰ 'ਤੇ ਬੀਮਾਰ 17 ਭਾਰਤੀ

ਉਥੇ ਹੀ ਹੁਣ ਦੂਜੇ ਪਾਸੇ ਪ੍ਰਿੰਯਕਾ ਅਤੇ ਜੋਤੀ ਦੀ ਗੱਲਬਾਤ 'ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਦਰਭੰਗਾ ਦੇ ਬੀ.ਜੇ.ਪੀ. ਵਿਧਾਇਕ ਸੰਜੇ ਸਰਾਵਗੀ ਨੇ ਇਸ ਨੂੰ ਦਲਿਤ ਕਾਰਡ ਦੀ ਰਾਜਨੀਤੀ ਨਾਲ ਜੋੜਦੇ ਹੋਏ ਪ੍ਰਿੰਯਕਾ ਗਾਂਧੀ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜੋਤੀ ਦੇ ਚਿਹਰੇ ਨੂੰ ਅੱਗੇ ਰੱਖ ਕੇ ਪ੍ਰਿੰਯਕਾ ਆਪਣਾ ਚਿਹਰਾ ਚਮਕਾਉਣਾ ਚਾਹੁੰਦੀ ਹੈ।