ਜੈਪੁਰ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ 43 ਲੱਖ ਦੇ ਸੋਨੇ ਸਮੇਤ ਦੋ ਔਰਤਾਂ ਨੂੰ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਫ਼ਤੇ 'ਚ ਦੂਜੀ ਸੋਨੇ ਦੀ ਤਸਕਰੀ ਦੀ ਘਟਨਾ ਆਈ ਸਾਹਮਣੇ

photo

 

ਜੈਪੁਰ: ਜੈਪੁਰ ਏਅਰਪੋਰਟ 'ਤੇ ਸੋਨੇ ਦੀ ਤਸਕਰੀ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। 7 ਦਿਨਾਂ 'ਚ ਦੂਜੀ ਵਾਰ ਸੋਨੇ ਦੀ ਤਸਕਰੀ ਕਰਦੇ ਹੋਏ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਉਹਨਾਂ ਦੀ ਜਾਂਚ ਕੀਤੀ ਗਈ ਤਾਂ ਉਹਨਾਂ ਦੇ ਗੁਦਾ 'ਚੋਂ ਕਰੀਬ 43 ਲੱਖ ਦਾ ਸੋਨਾ ਬਰਾਮਦ ਹੋਇਆ। ਮਾਮਲਾ ਬੁੱਧਵਾਰ ਦੁਪਹਿਰ ਕਰੀਬ 2 ਵਜੇ ਜੈਪੁਰ ਹਵਾਈ ਅੱਡੇ ਦਾ ਹੈ। ਉਹਨਾਂ ਨੂੰ ਐਸਐਮਐਸ ਹਸਪਤਾਲ ਲਿਜਾਇਆ ਗਿਆ, ਜਿਥੇ ਸਰਜਰੀ ਕਰਕੇ 350 ਗ੍ਰਾਮ ਦੇ ਦੋ ਕੈਪਸੂਲ ਕੱਢੇ ਗਏ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਕੈਪਸੂਲ ਦਿੱਲੀ ਵਿਚ ਸਪਲਾਈ ਕੀਤੇ ਜਾਣੇ ਸਨ।

ਇਹ ਵੀ ਪੜ੍ਹੋ: ਖ਼ਾਲਸਾ ਰਾਜ ਦੀ ਬਾਤ ਪਾਉਂਦਾ ਇਹ ਸਰਪੰਚ, ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਵਾਂਗ ਚਲਾਉਂਦਾ ਹੈ ਅਪਣਾ ਪਿੰਡ 

ਜੈਪੁਰ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਦਸਿਆ ਕਿ ਦੋਵੇਂ ਔਰਤਾਂ ਬੈਂਕਾਕ ਦੀਆਂ ਰਹਿਣ ਵਾਲੀਆਂ ਹਨ। ਔਰਤਾਂ 7 ਜੂਨ ਬੁੱਧਵਾਰ ਨੂੰ ਦੁਪਹਿਰ 2 ਵਜੇ ਬੈਂਕਾਕ ਤੋਂ ਫਲਾਈਟ FD130 ਰਾਹੀਂ ਜੈਪੁਰ ਆਈਆਂ। ਉਸ ਨੂੰ ਹਵਾਈ ਅੱਡੇ 'ਤੇ ਹਿਰਾਸਤ 'ਚ ਲੈ ਕੇ ਸੋਨੇ ਬਾਰੇ ਪੁੱਛਗਿੱਛ ਕੀਤੀ ਗਈ। ਇਸ 'ਤੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਸੋਨਾ ਹੋਣ ਤੋਂ ਇਨਕਾਰ ਕਰ ਦਿਤਾ। ਜਦੋਂ ਕਸਟਮ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਸੋਨਾ ਨਹੀਂ ਮਿਲਿਆ। ਸ਼ੱਕ ਪੈਣ 'ਤੇ ਕਸਟਮ ਅਧਿਕਾਰੀਆਂ ਨੇ ਅਦਾਲਤ ਤੋਂ ਔਰਤਾਂ ਦਾ ਐਕਸਰੇ ਕਰਨ ਦੀ ਇਜਾਜ਼ਤ ਮੰਗੀ। ਇਜਾਜ਼ਤ ਮਿਲਣ ਤੋਂ ਬਾਅਦ ਸ਼ਾਮ ਕਰੀਬ 5 ਵਜੇ ਦੋਵਾਂ ਔਰਤਾਂ ਨੂੰ ਐਸਐਮਐਸ ਹਸਪਤਾਲ ਲਿਆਂਦਾ ਗਿਆ।

ਇਹ ਵੀ ਪੜ੍ਹੋ: ਕੈਨੇਡਾ 'ਚ ਘਰ ਖਰੀਦਣਾ ਹੋਇਆ ਹੋਰ ਮਹਿੰਗਾ, ਬੈਂਕ ਆਫ ਕੈਨੇਡਾ ਨੇ .25 ਫ਼ੀ ਸਦੀ ਵਧਾਇਆ ਵਿਆਜ

ਜਦੋਂ ਇਥੇ ਸੀਨੀਅਰ ਸਰਜਨ ਦੀ ਮੌਜੂਦਗੀ ਵਿਚ ਐਕਸਰੇ ਕੀਤਾ ਗਿਆ ਤਾਂ ਦੋਵਾਂ ਦੇ ਗੁਦੇ ਵਿਚ ਸੋਨੇ ਦਾ ਕੈਪਸੂਲ ਦੇਖਿਆ ਗਿਆ। ਕਰੀਬ 2 ਘੰਟੇ 'ਚ ਦੋਹਾਂ ਦੇ ਗੁਦੇ 'ਚੋਂ ਸੋਨੇ ਦੇ ਕੈਪਸੂਲ ਕੱਢੇ ਗਏ। ਉਹਨਾਂ ਨੂੰ ਵੀਰਵਾਰ ਸਵੇਰੇ 10 ਵਜੇ ਦੇ ਕਰੀਬ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਹਨਾਂ ਨੂੰ ਜੇਲ੍ਹ ਭੇਜ ਦਿਤਾ ਗਿਆ ਹੈ। ਕਸਟਮ ਅਧਿਕਾਰੀਆਂ ਨੇ ਦਸਿਆ ਕਿ ਇਕ ਕੈਪਸੂਲ ਦਾ ਭਾਰ ਲਗਭਗ 350 ਗ੍ਰਾਮ ਹੈ। ਕੁੱਲ 700 ਗ੍ਰਾਮ ਸੋਨਾ ਮਿਲਿਆ ਹੈ, ਜਿਸ ਦੀ ਕੀਮਤ ਕਰੀਬ 43 ਲੱਖ 12 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਦਸਿਆ ਕਿ ਦੋਵਾਂ ਔਰਤਾਂ ਦੀ ਸੂਚਨਾ ਦੂਤਘਰ ਨੂੰ ਦੇ ਦਿੱਤੀ ਗਈ ਹੈ।