ਬੋਲੈਰੋ 'ਤੇ ਪਲਟਿਆ ਟਰੱਕ : ਦੋ ਬੱਚਿਆਂ ਸਮੇਤ 7 ਦੀ ਮੌਤ, ਸਾਰੇ ਵਿਆਹ ਤੋਂ ਪਰਤ ਰਹੇ ਸਨ
ਟੋਏ ਵਿਚ ਫਸਣ ਕਾਰਨ ਟਰੱਕ ਬੇਕਾਬੂ ਹੋ ਕੇ ਪਲਟ ਗਿਆ
ਮੱਧ ਪ੍ਰਦੇਸ਼ : ਸਿੱਧੀ ਜ਼ਿਲ੍ਹੇ ਵਿਚ ਇੱਕ ਟਰੱਕ ਪਲਟ ਕੇ ਬੋਲੈਰੋ ਗੱਡੀ ’ਤੇ ਡਿੱਗ ਗਿਆ। ਇਸ ਹਾਦਸੇ 'ਚ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਤਿੰਨ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਵੀਰਵਾਰ ਸਵੇਰੇ 11 ਵਜੇ ਬਾਰਾਮ ਬਾਬਾ ਡੌਲ ਨੇੜੇ ਵਾਪਰਿਆ। ਜਾਣਕਾਰੀ ਮੁਤਾਬਕ ਟਰੱਕ ਟੋਏ 'ਚ ਫਸ ਗਿਆ, ਜਿਸ ਤੋਂ ਬਾਅਦ ਇਹ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੀ ਬੋਲੈਰੋ 'ਤੇ ਪਲਟ ਗਿਆ।
ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਨੇ ਦਸਿਆ ਕਿ ਸਾਰਾ ਪਰਿਵਾਰ ਵਿਆਹ 'ਚ ਸਿਰਸੀ ਤੋਂ ਕੁੰਦੋਰ ਕੁਸ਼ਮੀ ਗਏ ਸਨ। ਇੱਕ ਬੋਲੈਰੋ ਵਿਚ ਸਵਾਰ ਅੱਠ ਵਿਅਕਤੀ ਵਿਆਹ ਤੋਂ ਵਾਪਸ ਆ ਰਹੇ ਸਨ। ਰਸਤੇ 'ਚ ਨਾਸ਼ਤਾ ਕਰਨ ਲਈ ਰੁਕੇ ਸਨ ਕਿ ਸਾਹਮਣੇ ਤੋਂ ਆ ਰਿਹਾ ਤੇਜ਼ ਰਫ਼ਤਾਰ ਟਰੱਕ ਨੇ ਗੱਡੀ ’ਤੇ ਪਲਟ ਗਿਆ। ਟਰੱਕ ਪਲਟਦੇ ਹੀ ਬੋਲੈਰੋ ਜ਼ਮੀਨ ’ਤੇ ਚਿਪਕ ਗਈ। ਕਾਰ 'ਚ ਬੈਠੇ 6 ਲੋਕਾਂ ਦੀ ਮੌਤ ਹੋ ਗਈ। ਇੱਕ ਸਕੂਟੀ ਚਾਲਕ ਵੀ ਜ਼ਖ਼ਮੀ ਹੋ ਗਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।