Mumbai Customs News: ਮੁੰਬਈ ਕਸਟਮਜ਼ ਨੇ 5.54 ਕਰੋੜ ਰੁਪਏ ਦੀ ਕੀਮਤ ਦਾ 7.80 ਕਿਲੋਗ੍ਰਾਮ ਸੋਨਾ ਕੀਤਾ ਜ਼ਬਤ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਵਿਅਕਤੀ ਕੋਲੋਂ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।
Mumbai Customs News: ਮੁੰਬਈ - ਕਸਟਮ ਵਿਭਾਗ ਨੇ ਮੁੰਬਈ ਏਅਰਪੋਰਟ 'ਤੇ ਅੰਡਰਵੀਅਰ ਅਤੇ ਬਾਡੀ 'ਚ ਛੁਪਾ ਕੇ ਲਿਆਂਦਾ ਸੋਨਾ ਜ਼ਬਤ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੇ ਗਏ ਸੋਨੇ ਦੀ ਕੁੱਲ ਕੀਮਤ 5.54 ਕਰੋੜ ਰੁਪਏ ਦੱਸੀ ਗਈ ਹੈ। ਇਹ ਵਸੂਲੀ ਅਧਿਕਾਰੀਆਂ ਵੱਲੋਂ ਯਾਤਰੀਆਂ ਦੀ ਚੈਕਿੰਗ ਦੌਰਾਨ ਕੀਤੀ ਗਈ।
ਜਾਣਕਾਰੀ ਮੁਤਾਬਕ ਮੁੰਬਈ ਕਸਟਮ ਨੇ 7.80 ਕਿਲੋਗ੍ਰਾਮ ਤੋਂ ਜ਼ਿਆਦਾ ਸੋਨਾ ਅਤੇ ਇਲੈਕਟ੍ਰੋਨਿਕਸ ਜ਼ਬਤ ਕੀਤਾ ਹੈ, ਜਿਸ ਦੀ ਕੀਮਤ 5.54 ਕਰੋੜ ਰੁਪਏ ਹੈ। ਜਿਸ ਨੂੰ ਉਹ ਆਪਣੇ ਅੰਡਰਵੀਅਰ ਵਿਚ ਛੁਪਾ ਕੇ ਲਿਆਇਆ ਸੀ ਵਿਅਕਤੀ ਉਸ ਨੂੰ ਡੰਡੇ ਦੇ ਰੂਪ ਵਿਚ ਲੈ ਕੇ ਆਇਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਵਿਅਕਤੀ ਕੋਲੋਂ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੰਬਈ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਨੂਡਲਜ਼ ਦੇ ਪੈਕੇਟਾਂ 'ਚ ਲੁਕਾਏ ਹੀਰੇ ਅਤੇ ਸਰੀਰ ਦੇ ਅੰਗਾਂ 'ਚ ਛੁਪਾਏ ਸੋਨਾ ਜ਼ਬਤ ਕੀਤਾ ਸੀ। ਹੀਰਿਆਂ ਅਤੇ ਸੋਨੇ ਦੀ ਕੁੱਲ ਕੀਮਤ 6.46 ਕਰੋੜ ਰੁਪਏ ਦੱਸੀ ਗਈ ਹੈ। ਜਾਣਕਾਰੀ ਦਿੰਦੇ ਹੋਏ ਕਸਟਮ ਵਿਭਾਗ ਦੇ ਇਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਹਫ਼ਤੇ ਦੇ ਅੰਤ 'ਚ 4.44 ਕਰੋੜ ਰੁਪਏ ਦੀ ਕੀਮਤ ਦਾ 6.815 ਕਿਲੋਗ੍ਰਾਮ ਸੋਨਾ ਅਤੇ 2.02 ਕਰੋੜ ਰੁਪਏ ਦੇ ਹੀਰੇ ਜ਼ਬਤ ਕਰਨ ਤੋਂ ਬਾਅਦ ਚਾਰ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।