ਮੁੱਖ ਮੰਤਰੀ ਦੇ ਕਾਫਲੇ 'ਚ ਚੱਲ ਰਹੀ ਗੱਡੀ ਦਾ ਟਾਇਰ ਫੱਟਿਆ
ਪਿਛਲੇ ਦਿਨੀ ਸਿਰਸਾ ਵਿਚ ਪਹੁੰਚੇ ਮੁੱਖ ਮੰਤਰੀ ਦੇ ਕਾਫਲੇ ਵਿਚ ਚੱਲ ਰਹੀ ਇਕ ਸਰਕਾਰੀ ਗੱਡੀ ਰਾਹ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ। ਜਦੋਂ ਮੁੱਖ ਮੰਤਰੀ ਮਨੋਹਰ...
DDPO Car
ਸਿਰਸਾ, ਪਿਛਲੇ ਦਿਨੀ ਸਿਰਸਾ ਵਿਚ ਪਹੁੰਚੇ ਮੁੱਖ ਮੰਤਰੀ ਦੇ ਕਾਫਲੇ ਵਿਚ ਚੱਲ ਰਹੀ ਇਕ ਸਰਕਾਰੀ ਗੱਡੀ ਰਾਹ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ। ਜਦੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਾਫ਼ਲਾ ਫਤਿਹਾਬਾਦ ਤੋਂ ਸਿਰਸਾ ਵੱਲ ਆ ਰਿਹਾ ਸੀ ਉਦੋਂ ਅਚਾਨਕ ਕਾਫਲੇ ਵਿਚ ਚੱਲ ਰਹੀ ਡੀ.ਡੀ.ਪੀ.À ਦੀ ਗੱਡੀ ਨੰ: 24 ਐਲ 0444 ਸਰਕਾਰੀ ਗੱਡੀ ਦਾ ਟਾਇਰ ਫੱਟ ਗਿਆ ਅਤੇ ਸੰਤੁਲਨ ਬਿਗੜਨ ਕਾਰਨ ਗੱਡੀ ਸੜਕ ਉੱਤੇ ਪਲਟ ਗਈ।
ਗੱਡੀ ਵਿਚ ਕਈ ਲੋਕ ਸਵਾਰ ਸਨ, ਜੋ ਕਿ ਸਾਰੇ ਸੁਰਖਿਅਤ ਹਨ ।ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦੇ ਬਾਅਦ ਪਿੱਛੇ ਤੋਂ ਆ ਰਹੀਆਂ ਕਾਫਲੇ ਦੀਆਂ ਹੋਰ ਗੱਡੀਆਂ 'ਚ ਸਵਾਰ ਲੋਕਾਂ ਨੇ ਗੱਡੀ ਨੂੰ ਸਿੱਧਾ ਕਰ ਕੇ ਸੜਕ ਦੇ ਸਾਈਡ 'ਤੇ ਲਾਇਆ ਤੇ ਬਾਕੀ ਲੋਕਾਂ ਨੂੰ ਦੂਸਰੀਆਂ ਗੱਡੀਆਂ 'ਚ ਅਪਣੇ ਨਾਲ ਲਿਆ ।