ਹਿਮਾਚਲ ਪ੍ਰਦੇਸ਼ ਤੋਂ 6 ਵਾਰ ਮੁੱਖ ਮੰਤਰੀ ਰਹੇ ਕਾਂਗਰਸ ਦੇ ਦਿੱਗਜ਼ ਨੇਤਾ ਵੀਰਭੱਦਰ ਸਿੰਘ ਦਾ ਦੇਹਾਂਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਰਭੱਦਰ ਸਿੰਘ ਨੂੰ ਦੋ ਵਾਰ ਕੋਰੋਨਾ ਹੋਇਆ ਸੀ।

Virbhadra Singh

ਸ਼ਿਮਲਾ - ਹਿਮਾਚਲ ਪ੍ਰਦੇਸ਼ ਤੋਂ ਛੇ ਵਾਰ ਮੁੱਖ ਮੰਤਰੀ ਰਹੇ ਕਾਂਗਰਸ ਨੇਤਾ ਵੀਰਭੱਦਰ ਸਿੰਘ (Virbhadra Singh) ਦਾ 87 ਸਾਲ ਦੀ ਉਮਰ ਵਿੱਚ ਵੀਰਵਾਰ ਨੂੰ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਨੇ ਸਵੇਰੇ 3:40 ਵਜੇ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈਜੀਐਮਸੀ) ਹਸਪਤਾਲ ਵਿਚ ਆਖਰੀ ਸਾਹ ਲਿਆ। ਇਸ ਹਸਪਤਾਲ ਵਿਚ ਉਹ ਲਗਭਗ ਦੋ ਮਹੀਨਿਆਂ ਤੋਂ ਦਾਖਲ ਸਨ। ਸੋਮਵਾਰ ਨੂੰ ਉਹਨਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋਈ, ਜਿਸ ਤੋਂ ਬਾਅਦ ਉਹਨਾਂ ਨੂੰ ਵੈਂਟੀਲੇਟਰ ਲਗਾ ਦਿੱਤਾ ਗਿਆ।

ਇਹ ਵੀ ਪੜ੍ਹੋ -  ਨਵਜੋਤ ਸਿੰਘ ਸਿੱਧੂ ਨੇ ਬਿਜਲੀ ਮੁੱਦੇ ’ਤੇ ਕੀਤੇ ਟਵੀਟ, 'ਦਿੱਲੀ ਮਾਡਲ' ਦੀ ਖੋਲ੍ਹੀ ਪੋਲ

ਵੀਰਭੱਦਰ ਸਿੰਘ ਨੂੰ ਦੋ ਵਾਰ ਕੋਰੋਨਾ ਹੋਇਆ ਸੀ। ਉਹਨਾਂ ਦੀ ਰਿਪੋਰਟ ਪਹਿਲੀ ਵਾਰ 12 ਅਪ੍ਰੈਲ ਨੂੰ ਅਤੇ ਦੂਜੀ ਵਾਰ 11 ਜੂਨ ਨੂੰ ਸਕਾਰਾਤਮਕ ਆਈ। ਇਕ ਦਿਨ ਪਹਿਲਾਂ ਬੁੱਧਵਾਰ ਨੂੰ ਆਈਜੀਐਮਸੀ ਦੇ ਮੈਡੀਕਲ ਸੁਪਰਡੈਂਟ ਡਾ. ਜਨਕ ਰਾਜ ਨੇ ਕਿਹਾ ਸੀ ਕਿ ਵੀਰਭੱਦਰ ਸਿੰਘ ਦੀ ਹਾਲਤ ਨਾਜ਼ੁਕ ਹੈ ਪਰ ਸਥਿਰ ਹੈ। ਵੀਰਭੱਦਰ ਸਿੰਘ ਦਾ ਜਨਮ 23 ਜੂਨ 1934 ਨੂੰ ਹੋਇਆ ਸੀ। ਉਹਨਾਂ ਦੇ ਪਿਤਾ ਪਦਮ ਸਿੰਘ ਬੁਸ਼ਹਿਰ ਰਿਆਸਤ ਦੇ ਰਾਜਾ ਸਨ।