ਹਰਿਆਣਾ ਪੁਲਿਸ ਸ਼ਿਕਾਇਤ ਅਥਾਰਟੀ ਦੀ ਰਿਪੋਰਟ ਸਾਹਮਣੇ ਆਈ: ਸਾਢੇ ਚਾਰ ਸਾਲਾਂ ਵਿੱਚ ਪੁਲਿਸ ਵਿਰੁੱਧ 1057 ਸ਼ਿਕਾਇਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

70% ਪੱਖਪਾਤ ਅਤੇ 15% ਧਾਰਾਵਾਂ ਬਦਲਣ ਦੇ ਦੋਸ਼

photo

 

ਹਰਿਆਣਾ : ਹਰਿਆਣਾ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜਿੰਮੇਵਾਰ ਖਾਕੀ ਵਿਰੁਧ ਕਾਫੀ ਸ਼ਿਕਾਇਤਾਂ ਆ ਰਹੀਆਂ ਹਨ। ਖਾਕੀ ਨੂੰ ਲਗਭਗ ਡੇਢ ਦਿਨ ਇੱਕ ਇਲਜ਼ਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚ ਹੈੱਡ ਕਾਂਸਟੇਬਲ ਤੋਂ ਲੈ ਕੇ ਆਈ.ਪੀ.ਐਸ. ਅਧਿਕਾਰੀ ਸ਼ਾਮਲ ਹਨ।
ਰਾਜ ਸਰਕਾਰ ਦੁਆਰਾ 2019 ਵਿਚ ਗਠਿਤ ਰਾਜ ਪੁਲਿਸ ਸ਼ਿਕਾਇਤ ਅਥਾਰਟੀ ਦੀ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ। ਅਥਾਰਟੀ ਨੂੰ ਸਾਢੇ ਚਾਰ ਸਾਲਾਂ ਵਿਚ ਪੁਲਿਸ ਵਿਰੁਧ 1057 ਸ਼ਿਕਾਇਤਾਂ ਮਿਲੀਆਂ ਹਨ।

ਵੱਡੀ ਗੱਲ ਇਹ ਹੈ ਕਿ ਹਰ ਸਾਲ ਸ਼ਿਕਾਇਤਾਂ ਦੀ ਗਿਣਤੀ ਵਧ ਰਹੀ ਹੈ। 21 ਸ਼ਿਕਾਇਤਾਂ ਵਿਚ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਰੁਧ ਸਰਕਾਰ ਨੂੰ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ। 119 ਸ਼ਿਕਾਇਤਾਂ 'ਤੇ ਸੁਣਵਾਈ ਚੱਲ ਰਹੀ ਹੈ। ਬਾਕੀ ਦਾ ਨਿਪਟਾਰਾ ਕਰ ਦਿਤਾ ਗਿਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ 70-75 ਫੀਸਦੀ ਸ਼ਿਕਾਇਤਾਂ 'ਚ ਖਾਕੀ ਵਿਰੁਧ ਪੱਖਪਾਤ ਦੇ ਦੋਸ਼ ਲਾਏ ਗਏ ਹਨ। ਲਗਭਗ 15% ਸ਼ਿਕਾਇਤਾਂ ਵਿਚ ਧਾਰਾਵਾਂ ਨੂੰ ਬਦਲਣ ਦੇ ਦੋਸ਼ ਹਨ। ਸ਼ਿਕਾਇਤਾਂ ਵਿਚ ਕਿਹਾ ਗਿਆ ਹੈ ਕਿ ਜਦੋਂ ਪੀੜਤ ਵਲੋਂ ਚਲਾਨ ਪੇਸ਼ ਕੀਤਾ ਜਾਂਦਾ ਹੈ ਤਾਂ ਧਾਰਾ ਬਦਲ ਦਿਤੀ ਜਾਂਦੀ ਹੈ। ਇਸ ਤੋਂ ਬਾਅਦ ਸਭ ਤੋਂ ਵੱਧ 153 ਸ਼ਿਕਾਇਤਾਂ ਇੰਸਪੈਕਟਰਾਂ ਵਿਰੁਧ ਸਨ। ਐਸ.ਆਈ. ਵਿਰੁਧ 123, ਏ.ਐਸ.ਆਈ. ਖ਼ਿਲਾਫ਼ 121 ਅਤੇ ਹੈੱਡ ਕਾਂਸਟੇਬਲ ਖ਼ਿਲਾਫ਼ 108 ਸ਼ਿਕਾਇਤਾਂ ਦਰਜ ਹਨ।
ਇਸ ਸਮੇਂ ਅਥਾਰਟੀ ਕੋਲ 119 ਸ਼ਿਕਾਇਤਾਂ ਪੈਂਡਿੰਗ ਹਨ। ਇਨ੍ਹਾਂ ਵਿਚੋਂ 2020 ਦੀਆਂ 4, ਸਾਲ 2022 ਦੀਆਂ 44 ਅਤੇ 2023 ਦੀਆਂ 30 ਸ਼ਿਕਾਇਤਾਂ ਹਨ। 2023 ਸ਼ਿਕਾਇਤਾਂ ਵਿਚ, 26 ਵਿਚ ਅਜੇ ਤੱਕ ਦਸਤਾਵੇਜ਼ ਪੂਰੇ ਨਹੀਂ ਹੋਏ ਹਨ।

ਸ਼ਿਕਾਇਤ 'ਤੇ ਪੁਲਿਸ ਸ਼ਿਕਾਇਤ ਅਥਾਰਟੀ ਪਹਿਲਾਂ ਐਸਪੀ ਤੋਂ ਰਿਪੋਰਟ ਮੰਗਦੀ ਹੈ। ਰਿਪੋਰਟ ਤਸੱਲੀਬਖਸ਼ ਨਾ ਹੋਣ 'ਤੇ ਦੋਵਾਂ ਧਿਰਾਂ ਨੂੰ ਸੁਣਵਾਈ ਲਈ ਬੁਲਾਇਆ ਜਾਂਦਾ ਹੈ। 2019 ਵਿੱਚ, ਅਥਾਰਟੀ ਦੁਆਰਾ 36 ਮਾਮਲਿਆਂ ਵਿਚ ਐਸ.ਪੀ. ਤੋਂ ਰਿਪੋਰਟਾਂ ਮੰਗੀਆਂ ਗਈਆਂ ਸਨ। ਇਨ੍ਹਾਂ ਵਿਚੋਂ 29 ਦਾ ਨਿਪਟਾਰਾ ਰਿਪੋਰਟ ਦੇ ਆਧਾਰ ’ਤੇ ਕੀਤਾ ਗਿਆ। ਸਾਲ 2022 ਵਿਚ ਐਸ.ਪੀ. ਦੀ ਰਿਪੋਰਟ ਦੇ ਆਧਾਰ ’ਤੇ 36 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। 57 ਵਿਚ ਦੋਵਾਂ ਧਿਰਾਂ ਦੀ ਸੁਣਵਾਈ ਹੋਈ। ਮਤਲਬ 57 ਮਾਮਲਿਆਂ ਵਿਚ ਐਸ.ਪੀ. ਦੀ ਰਿਪੋਰਟ ਤੋਂ ਅਥਾਰਟੀ ਸੰਤੁਸ਼ਟ ਨਹੀਂ ਸੀ।

ਪੁਲਿਸ ਸ਼ਿਕਾਇਤ ਅਥਾਰਟੀ ਵਲੋਂ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਕਈ ਸਿਫ਼ਾਰਸ਼ਾਂ ਕੀਤੀਆਂ ਗਈਆਂ ਸਨ। ਅਥਾਰਟੀ ਆਪਣੀ ਜਾਂਚ ਕਰਨ ਤੋਂ ਬਾਅਦ ਸਬੰਧਤ ਅਧਿਕਾਰੀ-ਕਰਮਚਾਰੀ ਦੀ ਗ਼ਲਤੀ ਬਾਰੇ ਸਰਕਾਰ ਨੂੰ ਸੂਚਿਤ ਕਰਦੀ ਹੈ। ਸਰਕਾਰ ਉਸ ਅਨੁਸਾਰ ਕਾਰਵਾਈ ਕਰਦੀ ਹੈ। ਇੱਕ ਮਾਮਲੇ ਵਿਚ ਇੰਸਪੈਕਟਰ ਨੂੰ ਮੁਅੱਤਲ ਕਰ ਦਿਤਾ ਗਿਆ ਅਤੇ ਕੁਝ ਮੁਲਾਜ਼ਮਾਂ ਦਾ ਇੰਕਰੀਮੈਂਟ ਰੋਕ ਦਿਤਾ ਗਿਆ। ਅੱਧੀ ਦਰਜਨ ਡੀ.ਐਸਪੀਜ਼. ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ। ਇਨ੍ਹਾਂ ਵਿਚ ਮਹਿੰਦਰਗੜ੍ਹ, ਬੇਰੀ, ਸੋਨੀਪਤ ਦੇ ਤਤਕਾਲੀ ਡੀ.ਐਸ.ਪੀ. ਸ਼ਾਮਲ ਕੀਤੇ ਗਏ ਹਨ।