MP News : ਘਰ 'ਚ ਸੌਂ ਰਹੀ ਸੀ ਬੇਟੀ , ਪਰਿਵਾਰ ਵਾਲਿਆਂ ਨੇ ਦਰਜ ਕਰਵਾ ਦਿੱਤੀ ਅਗਵਾ ਦੀ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੜਕੀ ਦੇ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਇੰਦੌਰ ਪੁਲਿਸ ਨੇ ਲਿਆ ਸੁੱਖ ਦਾ ਸਾਹ

kidnapping complaint

MP News : ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਐਤਵਾਰ ਨੂੰ ਇੱਕ ਵੱਡੇ ਕਾਰੋਬਾਰੀ ਨੇ ਐਮਆਈਜੀ ਥਾਣੇ ਵਿੱਚ ਆਪਣੀ ਬੇਟੀ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ  11ਵੀਂ ਜਮਾਤ ਵਿੱਚ ਪੜ੍ਹਦੀ 16 ਸਾਲਾ ਬੇਟੀ ਕੋਚਿੰਗ ਪੜ੍ਹਨ ਗਈ ਸੀ, ਪਰ ਘਰ ਵਾਪਸ ਨਹੀਂ ਆਈ।

ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਕਈ ਘੰਟਿਆਂ ਦੀ ਭਾਲ ਤੋਂ ਬਾਅਦ ਪੁਲਿਸ ਨੇ ਲੜਕੀ ਦਾ ਫ਼ੋਨ ਟਰੇਸ ਕਰ ਲਿਆ। ਇਸ ਦੌਰਾਨ ਫੋਨ ਸਵਿੱਚ ਆਫ ਸੀ ਪਰ ਉਸਦੀ ਆਖਰੀ ਲੋਕੇਸ਼ਨ ਕਾਰੋਬਾਰੀ ਦੇ ਘਰ ਨੇੜੇ ਹੀ ਮਿਲੀ।

ਇਸ ਤੋਂ ਬਾਅਦ ਜਦੋਂ ਪਰਿਵਾਰ ਦਾ ਕੋਈ ਮੈਂਬਰ 12.30 ਵਜੇ ਆਪਣੇ ਘਰ ਪਹੁੰਚਿਆ ਤਾਂ ਉਸ ਨੇ ਲੜਕੀ ਨੂੰ ਆਪਣੇ ਕਮਰੇ ਵਿਚ ਸੁੱਤੀ ਪਈ ਦੇਖਿਆ। ਉਸ ਨੇ ਇਸ ਬਾਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੂਚਿਤ ਕੀਤਾ। ਫਿਰ ਸਾਰੇ ਘਰ ਪਹੁੰਚੇ, ਲੜਕੀ ਨੂੰ ਜਗਾਇਆ ਅਤੇ ਉਸ ਦੇ ਅਚਾਨਕ ਲਾਪਤਾ ਹੋਣ ਦਾ ਕਾਰਨ ਪੁੱਛਿਆ।

ਲੜਕੀ ਨੇ ਦੱਸਿਆ ਕਿ ਘਰ ਪਰਤਣ ਸਮੇਂ ਬਹੁਤ ਜ਼ਿਆਦਾ ਟ੍ਰੈਫ਼ਿਕ ਸੀ। ਇਸ ਕਾਰਨ ਉਸ ਨੂੰ ਘਰ ਆਉਣ 'ਚ ਦੇਰੀ ਹੋ ਗਈ। ਬੈਟਰੀ ਖ਼ਰਾਬ ਹੋਣ ਕਾਰਨ ਉਸ ਦਾ ਫ਼ੋਨ ਵੀ ਬੰਦ ਸੀ। ਘਰ ਵਾਪਸ ਆ ਕੇ ਦੇਖਿਆ ਕਿ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਉਸ ਨੇ ਸੋਚਿਆ ਕਿ ਘਰ ਦੇ ਸਾਰੇ ਜਣੇ ਕਿਤੇ ਬਾਹਰ ਗਏ ਹੋਣਗੇ। ਲੜਕੀ ਕੋਲ ਘਰ ਦੀ ਇਕ ਹੋਰ ਚਾਬੀ ਸੀ, ਜਿਸ ਨਾਲ ਉਹ ਘਰ ਵਿਚ ਦਾਖਲ ਹੋਈ ਅਤੇ ਫੋਨ ਚਾਰਜ ਕਰਕੇ ਸੌਂ ਗਈ। ਫਿਲਹਾਲ ਲੜਕੀ ਦੇ ਮਿਲਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਸ ਟੀਮ ਨੇ ਸੁੱਖ ਦਾ ਸਾਹ ਲਿਆ ਹੈ।