9 ਜੁਲਾਈ ਨੂੰ ਭਾਰਤ ਬੰਦ: ਕੀ ਖੁੱਲ੍ਹਾ ਰਹੇਗਾ ਅਤੇ ਕੀ ਹੋਵੇਗਾ ਪ੍ਰਭਾਵਿਤ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਭਰ ਵਿੱਚ 9 ਜੁਲਾਈ ਨੂੰ ਬੰਦ ਦੀ ਕਾਲ ਦਿੱਤੀ ਗਈ ਹੈ

file photo


ਭਾਰਤ ਭਰ ਵਿੱਚ 9 ਜੁਲਾਈ ਨੂੰ ਬੰਦ ਦੀ ਕਾਲ ਦਿੱਤੀ ਗਈ ਹੈ
ਇਹ ਕਾਲ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਇੱਕ ਫੋਰਮ ਵੱਲੋਂ ਦਿੱਤੀ ਗਈ ਹੈ।
ਫੋਰਮ ਮੁਤਾਬਕ ਸਰਕਾਰ ਦੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ ਕਰਨ ਲਈ'ਭਾਰਤ ਬੰਦ' ਦਾ ਸੱਦਾ ਦਿੱਤਾ ਹੈ।


ਭਾਰਤ ਬੰਦ ਕਾਰਨ ਕੀ ਪ੍ਰਭਾਵਿਤ ਹੋਇਆ ਹੈ?
1. ਬੈਂਕਿੰਗ ਸੇਵਾਵਾਂ
2. ਡਾਕ ਸੇਵਾਵਾਂ
3. ਕੋਲਾ ਖਣਨ ਅਤੇ ਫੈਕਟਰੀਆਂ
4. ਰਾਜ ਆਵਾਜਾਈ ਸੇਵਾਵਾਂ
5. ਜਨਤਕ ਖੇਤਰ ਦੀਆਂ ਇਕਾਈਆਂ ਅਤੇ ਸਰਕਾਰੀ ਵਿਭਾਗ


ਭਾਰਤ ਬੰਦ 'ਤੇ ਕੀ ਖੁੱਲ੍ਹਾ ਹੈ?
1. ਸਕੂਲ ਅਤੇ ਕਾਲਜ

2. ਨਿੱਜੀ ਦਫ਼ਤਰ


ਹੜਤਾਲ ਕਿਉਂ, ਅਤੇ ਫੋਰਮ ਦੁਆਰਾ ਕੀ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਹਨ?
ਫੋਰਮ ਨੇ ਕਿਹਾ ਕਿ ਸਰਕਾਰ ਪਿਛਲੇ 10 ਸਾਲਾਂ ਤੋਂ ਸਾਲਾਨਾ ਕਿਰਤ ਸੰਮੇਲਨ ਨਹੀਂ ਕਰ ਰਹੀ ਹੈ ਅਤੇ ਕਿਰਤੀਆਂ ਦੇ ਹਿੱਤਾਂ ਦੇ ਉਲਟ ਫੈਸਲੇ ਲੈ ਰਹੀ ਹੈ, ਸਮੂਹਿਕ ਸੌਦੇਬਾਜ਼ੀ ਨੂੰ ਕਮਜ਼ੋਰ ਕਰਨ, ਯੂਨੀਅਨਾਂ ਦੀਆਂ ਗਤੀਵਿਧੀਆਂ ਨੂੰ ਕਮਜ਼ੋਰ ਕਰਨ ਅਤੇ 'ਕਾਰੋਬਾਰ ਕਰਨ ਦੀ ਸੌਖ' ਦੇ ਨਾਮ 'ਤੇ ਵਪਾ੍ਰਕ ਮਾਲਕਾਂ ਦੇ ਪੱਖ ਵਿੱਚ ਲੇਬਰ ਕੋਡ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।