Railway Minister ਅਸ਼ਵਨੀ ਵੈਸ਼ਨਵ ਨੂੰ ਵੱਡਾ ਸਦਮਾ, ਪਿਤਾ ਦੀ ਮੌਤ
ਜੋਧਪੁਰ ਏਮਜ਼ ਨੇ ਸਾਝੀ ਕੀਤੀ ਜਾਣਕਾਰੀ
ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਪਿਤਾ ਦਾਉ ਲਾਲ ਵੈਸ਼ਨਵ ਦਾ ਦੇਹਾਂਤ ਹੋ ਗਿਆ ਹੈ।
ਉਨ੍ਹਾਂ ਨੂੰ ਜੋਧਪੁਰ ਏਮਜ਼ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਏਮਜ਼ ਵੱਲੋਂ ਖੁਦ ਜਾਣਕਾਰੀ ਸਾਂਝੀ ਕੀਤੀ ਗਈ
ਹੈ।
ਦਾਉ ਲਾਲ ਵੈਸ਼ਨਵ ਦੀ ਮੌਤ ਦੀ ਜਾਣਕਾਰੀ ਅੱਜ ਸਵੇਰੇ 11:52 ਵਜੇ ਜੋਧਪੁਰ ਏਮਜ਼ ਵੱਲੋਂ ਦਿੱਤੀ ਗਈ। ਜੋਧਪੁਰ ਏਮਜ਼ ਨੇ ਇੱਕ ਰਿਲੀਜ਼ ਵਿੱਚ ਕਿਹਾ, “ਬਹੁਤ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਰੇਲ ਮੰਤਰੀ ਦੇ ਪਿਤਾ ਦਾਉ ਲਾਲ ਵੈਸ਼ਨਵ ਦਾ ਅੱਜ 08 ਜੁਲਾਈ 2025 ਨੂੰ ਸਵੇਰੇ 11:52 ਵਜੇ ਏਮਜ਼ ਜੋਧਪੁਰ ਵਿਖੇ ਦੇਹਾਂਤ ਹੋ ਗਿਆ।”
ਜੋਧਪੁਰ ਏਮਜ਼ ਦੀ ਰਿਲੀਜ਼ ਵਿੱਚ ਅੱਗੇ ਕਿਹਾ ਗਿਆ ਹੈ, “ਉਹ ਪਿਛਲੇ ਕੁਝ ਦਿਨਾਂ ਤੋਂ ਗੰਭੀਰ ਰੂਪ ਵਿੱਚ ਬਿਮਾਰ ਸਨ ਅਤੇ ਏਮਜ਼ ਜੋਧਪੁਰ ਵਿੱਚ ਇਲਾਜ ਅਧੀਨ ਸਨ। ਮੈਡੀਕਲ ਟੀਮ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ,ਉਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਏਮਜ਼ ਜੋਧਪੁਰ ਪਰਿਵਾਰ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹੈ ਅਤੇ ਦੁਖੀ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹੈ।”