Golden Boy ਨੀਰਜ ਚੋਪੜਾ ਲਈ ਆਨੰਦ ਮਹਿੰਦਰਾ ਦਾ ਐਲਾਨ, ਤੋਹਫ਼ੇ 'ਚ ਦਿੱਤੀ ਜਾਵੇਗੀ Mahindra XUV700

ਏਜੰਸੀ

ਖ਼ਬਰਾਂ, ਰਾਸ਼ਟਰੀ

Mahindra ਕੰਪਨੀ ‘XUV700 ਦਾ’ ਬੀਤੇ ਕੁਝ ਸਮੇਂ ਤੋਂ ਲਗਾਤਾਰ ਟੀਜ਼ਰ ਜਾਰੀ ਕਰ ਰਹੀ ਹੈ

Anand Mahindra promises to gift XUV 700 model to Neeraj Chopra

ਨਵੀਂ ਦਿੱਲੀ : ਦੇਸ਼ ਦੇ ਨਾਂ Tokyo Olympic 2020 'ਚ ਪਹਿਲਾ ਗੋਲਡ ਮੈਡਲ ਜਿੱਤਣ ਵਾਲੇ ਸੂਬੇਦਾਰ ਨੀਰਜ ਚੋਪੜਾ ਨੂੰ ਲੋਕ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦੇ ਰਹੇ ਹਨ ਤੇ ਉਹਨਾਂ ਲਈ ਇਨਾਮਾਂ ਦੀ ਵੀ ਝੜੀ ਲੱਗ ਰਹੀ ਹੈ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਓਲੰਪਿਕ ਮੈਡਲ ਲਈ ਭਾਰਤ ਦੇ 121 ਸਾਲ ਪੁਰਾਣੇ ਇੰਤਜ਼ਾਰ ਨੂੰ ਖ਼ਤਮ ਕੀਤਾ ਹੈ।

ਨੀਰਜ ਚੋਪੜਾ ਲਈ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਇਨਾਮ ਦਾ ਐਲਾਨ ਕਰਨ ਤੋਂ ਇਲਾਵਾ ਦੇਸ਼ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਆਨੰਦ ਮਹਿੰਦਰਾ ਨੇ ਵੀ ਨੀਰਜ ਚੋਪੜਾ ਨੂੰ ਤੋਹਫ਼ੇ 'ਚ ਆਪਣੀ ਅਪਕਮਿੰਗ ਪ੍ਰੀਮਿਅਮ ਐੱਸਯੂਵੀ ਮਹਿੰਦਰਾ XUV700 ਨੂੰ ਦੇਣ ਦਾ ਐਲਾਨ ਕੀਤਾ ਹੈ। ਦਰਅਸਲ ਇਕ ਟਵਿੱਟਰ ਯੂਜ਼ਰ ਨੇ ਆਨੰਦ ਮਹਿੰਦਰਾ ਨੂੰ ਟੈਗ ਕਰਦੇ ਹੋਏ ਪੁੱਛਿਆ ਕਿ ਨੀਰਜ ਚੋਪੜਾ ਲਈ Xuv700’। ਇਸ ਦੇ ਜਵਾਬ 'ਚ ਮਹਿੰਦਰਾ ਸਮੂਹ ਦੇ ਪ੍ਰਧਾਨ ਨੇ ਆਪਣੀ ਸਹਿਮਤੀ ਵਿਅਕਤ ਕੀਤੀ ਤੇ ਕਿਹਾ ਕਿ ਭਾਰਤ ਦੇ ਗੋਲਡਨ ਐਥਲੀਟ ਲਈ ਉਨ੍ਹਾਂ ਵੱਲੋਂ ਇਕ ਵਿਅਕਤੀਗਤ ਤੋਹਫ਼ਾ ਹੋਵੇਗਾ।

ਇੰਨਾ ਹੀ ਨਹੀਂ, ਉਨ੍ਹਾਂ ਨੇ ਗੋਲਡ ਮੈਡਲਿਸਟ ਲਈ ਕਾਰ ਤਿਆਰ ਰੱਖਣ ਲਈ ਆਪਣੀ ਕੰਪਨੀ ਦੇ ਦੋ ਅਧਿਕਾਰੀਆਂ ਨੂੰ ਟੈਗ ਵੀ ਕੀਤਾ। ਮਹਿੰਦਰਾ ਨੇ ਟਵੀਟ ਕੀਤਾ, ਹਾਂ ਸੱਚਮੁੱਚ, ਇਹ ਮੇਰਾ ਵਿਅਕਤੀਗਤ ਅਧਿਕਾਰ 'ਤੇ ਸਨਮਾਨ ਹੋਵੇਗਾ ਕਿ ਅਸੀਂ ਆਪਣੇ ਗੋਲਡਨ ਐਥਲੀਟ ਨੂੰ ਇਕ Xuv700 ਤੋਹਫ਼ੇ 'ਚ ਦਈਏ।' Mahindra ਕੰਪਨੀ ‘XUV700 ਦਾ’ ਬੀਤੇ ਕੁਝ ਸਮੇਂ ਤੋਂ ਲਗਾਤਾਰ ਟੀਜ਼ਰ ਜਾਰੀ ਕਰ ਰਹੀ ਹੈ, ਇਸ ਕਾਰ 'ਚ ਕਈ ਅਜਿਹੇ ਫੀਚਰਜ਼ ਨੂੰ ਸ਼ਾਮਲ ਕੀਤੇ ਹੋਏ ਹਨ, ਜੋ ਸੈਗਮੈਂਟ 'ਚ ਪਹਿਲੀ ਵਾਰ ਹੋਣਗੇ। ਦਿਲਚਸਪ ਗੱਲ ਇਹ ਹੈ ਕਿ XUV700 ਦੇ ਐਂਟਰੀ-ਲੈਵਲ ਟ੍ਰਿਮਸ 'ਚ ਵੀ ਇਕ ਵੱਡੀ ਫੀਚਰ ਸੂਚੀ ਹੋਵੇਗੀ

 ਜਿਸ ਦੇ ਬਾਰੇ 'ਚ ਦਾਅਵਾ ਕੀਤਾ ਜਾ ਰਿਹਾ ਹੈ, ਕਿ ਇਹ ਮਰਸਿਡੀਜ਼ ਬੈਂਜ ਤੋ ਪ੍ਰੇਰਿਤ ਡੂਅਲ ਸਕ੍ਰੀਨ ਸੈੱਟ ਅਪ ਨਾਲ ਡਿਜੀਟਲ ਡਰਾਈਵਰ ਡਿਸਪਲੇਅ 'ਤੇ ਇਕ ਇੰਫੋਟੇਨਮੈਂਟ ਸਿਸਟਮ ਨਾਲ ਲੈਸ ਹੋਵੇਗਾ। ਇਸ ਤੋਂ ਇਲ਼ਾਵਾ ਇਸ 'ਚ ਇਲੈਕਟ੍ਰਾਨਿਕ ਏਅਰ-ਕੰਡੀਸ਼ਨਿੰਗ ਸਿਸਟਮ, ਇਕ FATC ਯੂਨੀਟ, ਡਿਊਲ ਟੋਨ ਅਲਾਇ ਵ੍ਹੀਲ, ਪੈਨੋਰਮਿਕ ਸਨਰੂਫ਼, ਪਾਵਰਡ ਡਰਾਈਵਰ ਸੀਟ ਤੇ ਹਾਈ-ਬੀਮ ਅਸਿਸਟ ਨਾਲ ਹੈਡਲੈਪ ਵੀ ਦਿੱਤੇ ਜਾਣਗੇ।