ਮਨੋਹਰ ਲਾਲ ਖੱਟੜ  ਨੇ ਕੀਤੀ ਸੋਨੀਪਤ ਵਿਚ ਪਹਿਲਵਾਨ ਰਵੀ ਦਹੀਆ ਦੇ ਪਰਿਵਾਰ ਨਾਲ ਮੁਲਾਕਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨਹੋਰ ਲਾਲ ਖੱਟੜ ਨੇ ਨਾਹਰੀ ਪਿੰਡ ਵਿਚ ਦਹੀਆ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਖੇਤਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ

Haryana CM meets family members of wrestler Ravi Dahiya

ਸੋਨੀਪਤ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟੋਕੀਓ ਓਲੰਪਿਕ ਵਿਚੋਂ ਚਾਂਦੀ ਤਮਗਾ ਜੇਤੂ ਪਹਿਲਵਾਨ ਰਵੀ ਦਹੀਆ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਐਤਵਾਰ ਨੂੰ ਇੱਥੇ ਜਾਰੀ ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਦਹੀਆ ਦੇ ਪਰਿਵਾਰ ਅਤੇ ਸੋਨੀਪਤ ਦੇ ਨਾਹਰੀ ਪਿੰਡ ਦੇ ਨੁਮਾਇੰਦਿਆਂ ਨੇ ਖਿਡਾਰੀਆਂ ਦਾ ਮਨੋਬਲ ਵਧਾਉਣ ਅਤੇ ਅੰਤਰਰਾਸ਼ਟਰੀ ਮੰਚ ਉੱਤੇ ਉਨ੍ਹਾਂ ਦੀ ਤਰੱਕੀ ਅਤੇ ਪ੍ਰਦਰਸ਼ਨ ਦੇ ਲਈ ਅਨੁਕੂਲ ਮਾਹੌਲ ਬਣਾਉਣ ਦੇ ਲਈ ਖੱਟਰ ਦਾ ਧੰਨਵਾਦ ਕੀਤਾ।

ਮਨਹੋਰ ਲਾਲ ਖੱਟੜ ਨੇ ਨਾਹਰੀ ਪਿੰਡ ਵਿਚ ਦਹੀਆ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਖੇਤਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ। ਰਵੀ ਦਹੀਆ ਦੇ ਪਿਤਾ ਰਾਕੇਸ਼ ਅਤੇ ਚਾਚਾ ਮੁਕੇਸ਼ ਦਹੀਆ, ਨਹਾਰੀ ਗ੍ਰਾਮ ਪੰਚਾਇਤ ਦੇ ਮੈਂਬਰ ਅਤੇ ਪਿੰਡ ਦੇ ਸਾਬਕਾ ਸਰਪੰਚ ਅਤੇ ਹੋਰ ਨੁਮਾਇੰਦੇ ਵੀ ਇਸ ਮੌਕੇ ਹਾਜ਼ਰ ਸਨ।

ਇਸ ਮੌਕੇ ਪਿੰਡ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਵਿਚ ਖੇਤਰ ਦੀਆਂ ਸਮੱਸਿਆਵਾਂ ਦਾ ਵੇਰਵਾ ਦਿੱਤਾ ਗਿਆ ਸੀ। ਸ਼ਿਕਾਇਤਾਂ ਦੀ ਘੋਖ ਕਰਨ ਤੋਂ ਬਾਅਦ, ਖੱਟਰ ਨੇ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ 'ਤੇ ਜੋ ਵੀ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਕਰਨ ਲਈ ਕਿਹਾ।