ਅਗਸਤ ਦੇ ਪਹਿਲੇ ਹਫਤੇ ਬਿਜਲੀ ਦੀ ਖਪਤ 9.3 ਫੀਸਦੀ ਵਧ ਕੇ 28.08 ਅਰਬ ਯੂਨਿਟ ‘ਤੇ ਪਹੁੰਚੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਂਮਾਰੀ ਤੋਂ ਪਹਿਲਾਂ 1-7 ਅਗਸਤ, 2019 ਵਿਚ 25.18 ਅਰਬ ਯੂਨਿਟ ਰਹੀ ਸੀ।

India’s energy consumption rose 9.3% to 28.08 billion units in the first week of August

ਨਵੀਂ ਦਿੱਲੀ - ਸੂਬਿਆਂ ਵੱਲੋਂ ਲਾਕਡਾਨ ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ ਤੋਂ ਬਾਅਦ ਦੇਸ਼ ਵਿਚ ਬਿਜਲੀ ਦੀ ਖ਼ਪਤ ਅਗਸਤ ਦੇ ਪਹਿਲੇ ਹਫਤੇ 9.3 ਫੀਸਦੀ ਵਧ ਕੇ 28.08 ਅਰਬ ਯੂਨਿਟ ਹੋ ਗਈ ਹੈ। ਇਹ ਜਾਣਕਾਰੀ ਬਿਜਲੀ ਮੰਤਰਾਲੇ ਦੇ ਅੰਕੜਿਆਂ ਤੋਂ ਪ੍ਰਾਪਤ ਹੋਈ ਹੈ। 1-7 ਅਗਸਤ, 2020 ਦੌਰਾਨ ਬਿਜਲੀ ਦੀ ਖਪਤ 25.69 ਅਰਬ ਯੂਨਿਟ ਸੀ। ਇਹ ਮਹਾਂਮਾਰੀ ਤੋਂ ਪਹਿਲਾਂ 1-7 ਅਗਸਤ, 2019 ਵਿਚ 25.18 ਅਰਬ ਯੂਨਿਟ ਰਹੀ ਸੀ।

ਪਿਛਲੇ ਸਾਲ, ਅਗਸਤ ਮਹੀਨੇ ਵਿਚ ਬਿਜਲੀ ਦੀ ਖਪਤ 109.21 ਅਰਬ ਯੂਨਿਟ ਸੀ, ਜੋ ਕਿ ਅਗਸਤ 2019 ਦੇ 111.52 ਅਰਬ ਯੂਨਿਟ ਦੇ ਅੰਕੜੇ ਤੋਂ ਘੱਟ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਲ ਅਗਸਤ ਦੇ ਪਹਿਲੇ ਹਫ਼ਤੇ ਬਿਜਲੀ ਦੀ ਮੰਗ ਵਿੱਚ ਨਿਰੰਤਰ ਸੁਧਾਰ ਹੋਇਆ ਹੈ ਅਤੇ ਸੂਬਿਆਂ ਦੁਆਰਾ ਲਾਕਡਾਊਨ ਪਾਬੰਦੀਆਂ ਵਿਚ ਢਿੱਲ ਦੇਣ ਤੋਂ ਬਾਅਦ ਆਰਥਿਕ ਗਤੀਵਿਧੀਆਂ ਵਿਚ ਤੇਜੀ ਨਾਲ ਬਿਜਲੀ ਦੀ ਮੰਗ ਹੋਰ ਵਧੇਗੀ। 

ਉਨ੍ਹਾਂ ਕਿਹਾ ਕਿ ਵਪਾਰਕ ਅਤੇ ਉਦਯੋਗਿਕ ਮੰਗ ਆਉਣ ਵਾਲੇ ਦਿਨਾਂ ਵਿਚ ਬਿਜਲੀ ਦੀ ਮੰਗ ਅਤੇ ਖਪਤ ਵਿਚ ਹੋਰ ਸੁਧਾਰ ਦੇਖਣ ਨੂੰ ਮਿਲੇਗਾ। ਇਸ ਸਾਲ ਅਪ੍ਰੈਲ ਤੋਂ ਬਿਜਲੀ ਦੀ ਵਪਾਰਕ ਅਤੇ ਉਦਯੋਗਿਕ ਮੰਗ ਰਾਜਾਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਨਾਲ ਪ੍ਰਭਾਵਿਤ ਹੋਈ ਹੈ। ਅਗਸਤ ਦੇ ਪਹਿਲੇ ਹਫਤੇ, ਪੀਕ ਆਵਰ ਬਿਜਲੀ ਦੀ ਮੰਗ ਜਾਂ ਪੀਕ ਡੇ ਬਿਜਲੀ ਸਪਲਾਈ 188.59 ਗੀਗਾਵਾਟ ਸੀ। ਇਹ ਪਿਛਲੇ ਸਾਲ ਦੀ ਇਸੇ ਮਿਆਦ ਵਿਚ ਦਰਜ 165.42 GW ਦੇ ਮੁਕਾਬਲੇ 14 ਫੀਸਦੀ ਵੱਧ ਹੈ। ਅਗਸਤ, 2020 ਦੇ ਪੂਰੇ ਮਹੀਨੇ ਲਈ ਪੀਕ ਬਿਜਲੀ ਦੀ ਮੰਗ 167.52 ਗੀਗਾਵਾਟ ਸੀ। ਇਹ 2019 ਦੇ ਉਸੇ ਮਹੀਨੇ ਦੇ 177.52 ਗੀਗਾਵਾਟ ਦੇ ਅੰਕੜੇ ਤੋਂ ਘੱਟ ਹੈ।