ਭਾਰਤ ਵੱਲੋਂ ਜਿੱਤੇ ਮੈਡਲਾਂ ਨੇ ਦੇਸ਼ ਨੂੰ ਮਾਣ ਅਤੇ ਖੁਸ਼ੀ ਦਿੱਤੀ ਹੈ : PM ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੈਂ ਭਾਰਤੀ ਟੀਮ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਾ ਹਾਂ। ਉਹਨਾਂ ਨੇ ਆਪਣੇ ਹੁਨਰ, ਟੀਮ ਵਰਕ ਅਤੇ ਸਮਰਪਣ ਦਾ ਸਰਵਉੱਚ ਪ੍ਰਦਰਸ਼ਨ ਕੀਤਾ

Narendra Modi

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਟੋਕੀਉ ਉਲੰਪਿਕਸ ਵਿਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਵਿਚ ਹਿੱਸਾ ਲੈਣ ਵਾਲਾ ਹਰ ਅਥਲੀਟ ਚੈਂਪੀਅਨ ਹੈ। ਪ੍ਰਧਾਨ ਮੰਤਰੀ ਨੇ ਟੋਕੀਉ ਉਲੰਪਿਕਸ ਦੀ ਸਮਾਪਤੀ 'ਤੇ ਟਵੀਟਾਂ ਦੀ ਇਕ ਲੜੀ ਵਿਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਅੰਤਰਰਾਸ਼ਟਰੀ ਮੁਕਾਬਲੇ ਵਿਚ ਜੋ ਵੀ ਤਗਮੇ ਜਿੱਤੇ ਹਨ, ਇਸ ਨੇ ਦੇਸ਼ ਨੂੰ ਮਾਣ ਅਤੇ ਖੁਸ਼ੀ ਦਿੱਤੀ ਹੈ।ਉਹਨਾਂ ਕਿਹਾ ਕਿ ਟੋਕੀਉ ਉਲੰਪਿਕ ਅੱਜ ਖ਼ਤਮ ਹੋ ਗਏ ਹਨ।

ਮੈਂ ਭਾਰਤੀ ਟੀਮ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਾ ਹਾਂ। ਉਹਨਾਂ ਨੇ ਆਪਣੇ ਹੁਨਰ, ਟੀਮ ਵਰਕ ਅਤੇ ਸਮਰਪਣ ਦਾ ਸਰਵਉੱਚ ਪ੍ਰਦਰਸ਼ਨ ਕੀਤਾ। ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਹਰ ਖਿਡਾਰੀ ਚੈਂਪੀਅਨ ਹੈ'। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜ਼ਮੀਨੀ ਪੱਧਰ 'ਤੇ ਖੇਡਾਂ ਨੂੰ ਵਧੇਰੇ ਪ੍ਰਸਿੱਧ ਬਣਾਉਣ ਦੀ ਦਿਸ਼ਾ ਵਿਚ ਕੰਮ ਕਰਦੇ ਰਹਿਣ ਦਾ ਤਾਂ ਜੋ ਨਵੀਂ ਪ੍ਰਤਿਭਾ ਉਭਰ ਸਕੇ ਅਤੇ ਆਉਣ ਵਾਲੇ ਸਮੇਂ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲ ਸਕੇ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਓਲੰਪਿਕਸ ਦੇ ਸ਼ਾਨਦਾਰ ਅਤੇ ਸਫਲ ਆਯੋਜਨ ਲਈ ਜਾਪਾਨ ਸਰਕਾਰ ਅਤੇ ਇੱਥੋਂ ਦੇ ਲੋਕਾਂ ਦਾ ਧੰਨਵਾਦ ਕੀਤਾ।
ਨਰਿੰਦਰ ਮੋਦੀ ਨੇ ਕਿਹਾ ਕਿ “ਅਜਿਹੇ ਸਮੇਂ ਵਿਚ ਇਸ ਨੂੰ ਸਫਲਤਾਪੂਰਵਕ ਆਯੋਜਿਤ ਕਰਨਾ ਲਚੀਲੇਪਣ ਦਾ ਇੱਕ ਮਜ਼ਬੂਤ​ਸੰਦੇਸ਼ ਦਿੰਦਾ ਹੈ। ਇਸ ਦੇ ਨਾਲ ਇਹ ਵੀ ਸਿੱਧ ਹੁੰਦਾ ਹੈ ਕਿ ਖੇਡਾਂ ਇਕ ਦੂਜੇ ਨੂੰ ਕਿਵੇਂ ਜੋੜਦੀਆਂ ਹਨ।