ਜੇ BJP ਨਾਲ ਗੱਠਜੋੜ ਸੰਭਵ ਨਹੀਂ ਹੁੰਦਾ, ਤਾਂ ਇਕੱਲੇ ਲੜਾਂਗੇ UP Elections: JDU ਪ੍ਰਧਾਨ ਲਲਨ ਸਿੰਘ
ਇਸ ਵੇਲੇ JDU ਨੂੰ ਇੱਕ ਖੇਤਰੀ ਪਾਰਟੀ ਦਾ ਦਰਜਾ ਪ੍ਰਾਪਤ ਹੈ ਅਤੇ ਉਹ ਵੀ ਸਿਰਫ ਬਿਹਾਰ ਅਤੇ ਅਰੁਣਾਚਲ ਪ੍ਰਦੇਸ਼ ਵਿਚ।
ਪਟਨਾ: ਜਨਤਾ ਦਲ ਯੂਨਾਈਟਿਡ (JDU) ਦੇ ਰਾਸ਼ਟਰੀ ਪ੍ਰਧਾਨ ਰਾਜੀਵ ਰੰਜਨ ਉਰਫ ਲਾਲਨ ਸਿੰਘ (Lalan Singh) ਨੇ ਬਿਹਾਰ ਤੋਂ ਬਾਹਰ ਪਾਰਟੀ ਦੇ ਵਿਸਥਾਰ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਲਲਨ ਸਿੰਘ ਨੇ ਕਿਹਾ ਹੈ ਕਿ ਆਗਾਮੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ (UP Elections) ਵਿਚ ਜਨਤਾ ਦਲ ਯੂਨਾਈਟਿਡ ਚਾਹੁੰਦਾ ਹੈ ਕਿ ਉਹ ਭਾਜਪਾ (BJP) ਨਾਲ ਗੱਠਜੋੜ (Alliance) ਕਰਕੇ ਚੋਣਾਂ ਲੜੇ, ਪਰ ਜੇ ਇਹ ਸੰਭਵ ਨਹੀਂ ਹੋਇਆ ਤਾਂ ਉਨ੍ਹਾਂ ਦੀ ਪਾਰਟੀ ਇਕੱਲੇ ਚੋਣਾਂ ਲੜੇਗੀ।
ਹੋਰ ਪੜ੍ਹੋ: ਯੂਪੀ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਚਾਰ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ
ਜਨਤਾ ਦਲ ਯੂਨਾਈਟਿਡ ਦੇ ਰਾਸ਼ਟਰੀ ਪ੍ਰਧਾਨ ਲਲਨ ਸਿੰਘ ਨੇ ਕਿਹਾ, “ਅਸੀਂ ਐਨਡੀਏ ਵਿਚ ਹਾਂ ਅਤੇ ਅਸੀਂ ਐਨਡੀਏ ਲੀਡਰਸ਼ਿਪ (NDA Leadership) ਤੋਂ ਜਾਣਨਾ ਚਾਹਾਂਗੇ ਕਿ ਕੀ ਉਹ ਸਾਨੂੰ ਉੱਤਰ ਪ੍ਰਦੇਸ਼ ਚੋਣਾਂ ਵਿਚ ਗਠਜੋੜ ਦਾ ਭਾਈਵਾਲ ਬਣਾਉਣਾ ਚਾਹੁੰਦੀ ਹੈ ਜਾਂ ਨਹੀਂ। ਜੇ ਐਨਡੀਏ ਲੀਡਰਸ਼ਿਪ ਇਹ ਨਹੀਂ ਚਾਹੁੰਦੀ ਤਾਂ ਜਨਤਾ ਦਲ ਯੂਨਾਈਟਿਡ ਇਕੱਲੇ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲੜੇਗੀ।
ਹੋਰ ਪੜ੍ਹੋ: ਮਿਜ਼ੋਰਮ ਵਿਚ ਹੋਈ ਤੇਲ ਦੀ ਕਮੀ, ਕਾਰ ਨੂੰ 10 ਤੇ ਮੋਟਰਸਾਇਕਲ ਨੂੰ ਮਿਲੇਗਾ 5 ਲੀਟਰ ਪੈਟਰੋਲ
ਲਲਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਦਾ ਹੋਰ ਰਾਜਾਂ ਵਿਚ ਵੀ ਵਿਸਤਾਰ ਕੀਤਾ ਜਾਵੇ ਅਤੇ ਜਨਤਾ ਦਲ ਯੂਨਾਈਟਿਡ ਇੱਕ ਰਾਸ਼ਟਰੀ ਪਾਰਟੀ ਦਾ ਦਰਜਾ ਪ੍ਰਾਪਤ ਕਰ ਸਕੇ। ਤੁਹਾਨੂੰ ਦੱਸ ਦੇਈਏ ਕਿ ਇਸ ਵੇਲੇ ਜਨਤਾ ਦਲ ਯੂਨਾਈਟਿਡ ਨੂੰ ਇੱਕ ਖੇਤਰੀ ਪਾਰਟੀ (Regional party) ਦਾ ਦਰਜਾ ਪ੍ਰਾਪਤ ਹੈ ਅਤੇ ਉਹ ਵੀ ਸਿਰਫ ਬਿਹਾਰ ਅਤੇ ਅਰੁਣਾਚਲ ਪ੍ਰਦੇਸ਼ ਵਿਚ। ਅਜਿਹੀ ਸਥਿਤੀ ਵਿਚ ਜਨਤਾ ਦਲ ਯੂਨਾਈਟਿਡ 2022 ਵਿਚ ਹੋਣ ਵਾਲੀਆਂ ਉੱਤਰ ਪ੍ਰਦੇਸ਼ ਅਤੇ ਮਣੀਪੁਰ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ।