ਮਹਿਲਾ ਨਾਲ ਬਦਸਲੂਕੀ ਕਰਨ ਵਾਲੇ BJP ਆਗੂ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਫਰਾਰ ਆਗੂ ਦੀ ਗ੍ਰਿਫ਼ਤਾਰੀ ਲਈ ਟੀਮਾਂ ਤਾਇਨਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੋਇਡਾ ’ਚ ਸ਼੍ਰੀਕਾਂਤ ਤਿਆਗੀ ਦੇ ਘਰ ਬਾਹਰ ਨਾਜਾਇਜ਼ ਉਸਾਰੀ ਨੂੰ ਲੈ ਕੇ ਹੋਈ ਕਾਰਵਾਈ

Illegal structures at politician Shrikant Tyagi's Noida house demolished

 

ਨੋਇਡਾ: ਓਮੈਕਸ ਸੁਸਾਇਟੀ ਵਿਚ ਮਹਿਲਾ ਨਾਲ ਬਦਸਲੂਕੀ ਕਰਨ ਵਾਲੇ  ਭਾਜਪਾ ਆਗੂ ਸ੍ਰੀਕਾਂਤ ਤਿਆਗੀ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਗ੍ਰੈਂਡ ਓਮੈਕਸ ਸੁਸਾਇਟੀ ਵਿਚ ਸ੍ਰੀਕਾਂਤ ਤਿਆਗੀ ਦੇ ਨਾਜਾਇਜ਼ ਕਬਜ਼ੇ ’ਤੇ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਦਿੱਤਾ ਹੈ। ਨੋਇਡਾ ਅਥਾਰਟੀ ਦੀ ਟੀਮ ਸਵੇਰੇ 9.30 ਵਜੇ ਦੇ ਕਰੀਬ ਬੁਲਡੋਜ਼ਰ ਲੈ ਕੇ ਗ੍ਰੈਂਡ ਓਮੈਕਸ ਸੁਸਾਇਟੀ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।

Illegal structures at politician Shrikant Tyagi's Noida house demolished

ਇਸ ਦੇ ਨਾਲ ਹੀ ਨੋਇਡਾ ਪੁਲਿਸ ਨੇ ਸ੍ਰੀਕਾਂਤ ਤਿਆਗੀ ਖਿਲਾਫ ਗੈਂਗਸਟਰ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸ੍ਰੀਕਾਂਤ ਤਿਆਗੀ 'ਤੇ ਔਰਤ ਨਾਲ ਬਦਸਲੂਕੀ ਕਰਨ ਦਾ ਦੋਸ਼ ਹੈ। ਗ੍ਰੈਂਡ ਓਮੈਕਸ ਸੁਸਾਇਟੀ 'ਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਹਾਲਾਂਕਿ ਪੁਲਿਸ ਸ੍ਰੀਕਾਂਤ ਤਿਆਗੀ ਨੂੰ ਫੜਨ 'ਚ ਕਾਮਯਾਬ ਨਹੀਂ ਹੋ ਸਕੀ ਹੈ। ਉਹ ਅਜੇ ਫਰਾਰ ਹੈ।  

Illegal structures at politician Shrikant Tyagi's Noida house demolished

ਨੋਇਡਾ ਦੇ ਗ੍ਰੈਂਡ ਓਮੈਕਸ ਸਿਟੀ ਵਿਖੇ ਸ੍ਰੀਕਾਂਤ ਤਿਆਗੀ ਦੀ ਨਾਜਾਇਜ਼ ਉਸਾਰੀ ਨੂੰ ਢਾਹੇ ਜਾਣ ਤੋਂ ਬਾਅਦ ਸੁਸਾਇਟੀ ਦੇ ਮੈਂਬਰ ਜਸ਼ਨ ਮਨਾਉਂਦੇ ਹੋਏ ਦੇਖੇ ਗਏ। ਸੁਸਾਇਟੀ ਦੇ ਇਕ ਨਿਵਾਸੀ ਨੇ ਕਿਹਾ, "ਅਸੀਂ ਨੋਇਡਾ ਅਥਾਰਟੀ ਦੇ ਸੀਐਮ ਅਤੇ ਸੀਈਓ ਦੀ ਇਸ ਕਾਰਵਾਈ ਤੋਂ ਖੁਸ਼ ਹਾਂ। ਅਸੀਂ ਉਹਨਾਂ ਦੇ ਗੈਰ-ਕਾਨੂੰਨੀ ਨਿਰਮਾਣ ਅਤੇ ਰਵੱਈਏ ਤੋਂ ਨਾਰਾਜ਼ ਸੀ।" ਨੋਇਡਾ ਦੀ ਗ੍ਰੈਂਡ ਓਮੈਕਸ ਸੁਸਾਇਟੀ 'ਚ ਐਤਵਾਰ ਰਾਤ ਨੂੰ ਇਕ ਵਾਰ ਫਿਰ ਹੰਗਾਮਾ ਹੋ ਗਿਆ। ਐਤਵਾਰ ਰਾਤ ਕਰੀਬ 8.45 ਵਜੇ ਅੱਧੀ ਦਰਜਨ ਦੇ ਕਰੀਬ ਲੋਕਾਂ ਨੇ ਬਿਨ੍ਹਾਂ ਮਨਜ਼ੂਰੀ ਦੇ ਸੁਸਾਇਟੀ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ 'ਚ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Illegal structures at politician Shrikant Tyagi's Noida house demolished

ਨੋਇਡਾ ਦੇ ਸੈਕਟਰ-93ਬੀ ਸਥਿਤ ਗ੍ਰੈਂਡ ਓਮੈਕਸ ਸੁਸਾਇਟੀ ਮਾਮਲੇ ਵਿਚ ਪੁਲਿਸ ਸਟੇਸ਼ਨ ਫੇਜ਼ 2 ਦੇ ਇੰਚਾਰਜ ਸੁਜੀਤ ਉਪਾਧਿਆਏ ਨੂੰ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਨੋਇਡਾ ਦੇ ਪੁਲਿਸ ਕਮਿਸ਼ਨਰ ਆਲੋਕ ਸਿੰਘ ਨੇ ਕਿਹਾ ਕਿ ਜਾਂਚ ਵਿਚ ਪਾਇਆ ਗਿਆ ਹੈ ਕਿ ਸੁਜੀਤ ਉਪਾਧਿਆਏ ਇਸ ਮਾਮਲੇ ਵਿਚ ਲਾਪਰਵਾਹੀ ਕਰ ਰਹੇ ਸਨ। ਇਸ ਪੂਰੇ ਮਾਮਲੇ 'ਤੇ ਅਲੋਕ ਸਿੰਘ ਨੇ ਕਿਹਾ ਕਿ ਅਸੀਂ ਪੀੜਤ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ।