ਨਸ਼ਿਆਂ ਖਿਲਾਫ਼ ਲੁਧਿਆਣਾ ਪੁਲਿਸ ਦੀ ਕਾਰਵਾਈ, ਚਲਾਈ ਸਰਚ ਮੁਹਿੰਮ, 100 ਘਰਾਂ ਦੀ ਕੀਤੀ ਚੈਕਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

11 ਸ਼ੱਕੀ ਵਿਅਕਤੀ ਹਿਰਾਸਤ 'ਚ

photo

 

ਲੁਧਿਆਣਾ: ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਪੂਰੇ ਸ਼ਹਿਰ ਨੂੰ ਹਾਈਜੈਕ ਕੀਤਾ ਅਤੇ ਕਈ ਇਲਾਕਿਆਂ ਵਿੱਚ ਘਰ-ਘਰ ਜਾ ਕੇ ਤਲਾਸ਼ੀ ਲਈ। ਇਸ ਦੌਰਾਨ ਡੌਗ ਸਕੁਐਡ ਟੀਮਾਂ ਸਮੇਤ 300 ਦੇ ਕਰੀਬ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਸੜਕਾਂ ’ਤੇ ਉਤਰ ਆਏ ਅਤੇ ਸ਼ੱਕ ਦੇ ਘੇਰੇ ਵਿੱਚ ਆਏ ਸਾਰੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ। ਪੁਲਿਸ ਨੇ ਕਈ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਵੀ ਲਿਆ ਹੈ।

 

 

ਪੁਲਿਸ ਨੇ ਸ਼ਹਿਰ ਅਤੇ ਪਿੰਡਾਂ ਦੇ ਕਰੀਬ 100 ਘਰਾਂ ਦੀ ਤਲਾਸ਼ੀ ਦੌਰਾਨ 5 ਗ੍ਰਾਮ ਹੈਰੋਇਨ, 200 ਨਸ਼ੀਲੀਆਂ ਗੋਲੀਆਂ ਅਤੇ 16,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਪਿੰਡਾਂ ਵਿੱਚ ਨਸ਼ਿਆਂ ਦਾ ਗੜ੍ਹ ਕਹੇ ਜਾਣ ਵਾਲੇ ਮੁਹੱਲਾ ਮਾਈ ਜੀਣਾ ਚੁੰਗੀ ਨੰਬਰ 5 ਅਤੇ 7 ਜਗਰਾਉਂ, ਗੁਰੂ ਨਾਨਕ ਨਗਰ ਰਾਏਕੋਟ ਮੁਹੱਲਾ ਬਾਜ਼ੀਗਰ ਬਸਤੀ, ਸਿੱਧਵਾਂ ਬੇਟ ਦੇ ਪਿੰਡ ਕੁਲ ਜੌਹਲ ਤੋਂ ਇਲਾਵਾ ਜਗਰਾਉਂ ਦੇ ਪਿੰਡ ਗੱਗੜ, ਪਿੰਡ ਛੱਜਾਵਾਲ, ਪਿੰਡ ਰੂਮੀ, ਪਿੰਡ ਗਾਲਿਬ ਕਲਾਂ, ਪਿੰਡ ਸਾਵਦੀ ਖੁਰਦ, ਪਿੰਡ ਸਮਾਲਪੁਰਾ ਟਿੱਬਾ, ਪਿੰਡ ਢਪਈ, ਪਿੰਡ ਸਹੌਲੀ ਆਦਿ ਪਿੰਡਾਂ ਵਿੱਚ 100 ਦੇ ਕਰੀਬ ਘਰਾਂ ਦੀ ਤਲਾਸ਼ੀ ਲਈ ਗਈ।

 

 

ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਨਸ਼ਿਆਂ ਦੇ ਗੜ੍ਹ ਕਹੇ ਜਾਣ ਵਾਲੇ ਇਨ੍ਹਾਂ ਇਲਾਕਿਆਂ 'ਚੋਂ ਪੁਲਿਸ ਨੇ ਸਿਰਫ਼ 5 ਗ੍ਰਾਮ ਹੈਰੋਇਨ, 200 ਨਸ਼ੀਲੀਆਂ ਗੋਲੀਆਂ, 16 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ ਹੈ | ਇਸ ਤੋਂ ਇਲਾਵਾ 11 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਹੁਣ ਪੁਲਿਸ ਨੂੰ ਕਿਸੇ ਵੀ ਪਿੰਡ ਵਿੱਚ ਹੈਰੋਇਨ, ਨਸ਼ੀਲਾ ਪਾਊਡਰ, ਬਰਾਂਡ, ਅਫੀਮ ਆਦਿ ਕੁਝ ਵੀ ਨਾ ਮਿਲਣਾ ਪੁਲਿਸ ਦੀ ਕਾਰਵਾਈ ’ਤੇ ਕਈ ਸਵਾਲ ਖੜ੍ਹੇ ਕਰਦਾ ਹੈ।

ਜਗਰਾਉਂ ਅਤੇ ਸਿੱਧਵਾਂ ਬੇਟ ਦੇ ਅਜਿਹੇ ਕਈ ਪਿੰਡ ਹਨ। ਜਿਸ ਨੂੰ ਨਸ਼ਿਆਂ ਦਾ ਗੜ੍ਹ ਕਿਹਾ ਜਾਂਦਾ ਹੈ। ਨਸ਼ੀਲੀਆਂ ਗੋਲੀਆਂ, ਹੈਰੋਇਨ, ਚਿਟਾ, ਨਸ਼ੀਲਾ ਪਾਊਡਰ, ਚੂਰਾ ਅਫੀਮ ਆਦਿ ਕਈ ਪਿੰਡਾਂ ਵਿੱਚ ਅਕਸਰ ਵਿਕਦੇ ਹਨ। ਜਿਸ ਕਾਰਨ ਪੁਲਿਸ ਹਰ ਰੋਜ਼ ਸ਼ਹਿਰ ਸਮੇਤ ਪਿੰਡਾਂ ਵਿੱਚੋਂ ਨਸ਼ਾ ਤਸਕਰਾਂ ਨੂੰ ਫੜਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਐਤਵਾਰ ਨੂੰ ਸੜਕਾਂ 'ਤੇ ਉਤਰੀ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਕਈ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਪਰ ਪੁਲਿਸ ਵੱਲੋਂ ਨਸ਼ਾ ਨਾ ਮਿਲਣਾ ਪੁਲਿਸ ਦੀ ਕਾਰਵਾਈ 'ਤੇ ਕਈ ਸਵਾਲ ਖੜ੍ਹੇ ਕਰਦਾ ਹੈ। ਜਾਂ ਇਹ ਕਹਿ ਲਿਆ ਜਾਵੇ ਕਿ ਪੁਲਿਸ ਦੇ ਸਰਚ ਆਪ੍ਰੇਸ਼ਨ ਬਾਰੇ ਸਮੱਗਲਰਾਂ ਨੂੰ ਪਹਿਲਾਂ ਹੀ ਪੂਰੀ ਜਾਣਕਾਰੀ ਸੀ। ਜਿਸ ਕਾਰਨ ਪੁਲਿਸ ਨੂੰ ਸ਼ਹਿਰ ਦੇ ਅੰਦਰ ਕਿਸੇ ਵੀ ਘਰ 'ਚੋਂ ਕੋਈ ਵੀ ਨਸ਼ਾ ਨਹੀਂ ਮਿਲਿਆ।