ਮਾਤਾ ਨੈਣਾ ਦੇਵੀ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਪਲਟੀ ਟਰੈਕਟਰ-ਟਰਾਲੀ, 2 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

32 ਲੋਕ ਗੰਭੀਰ ਜ਼ਖਮੀ

photo

 

ਫਤਿਹਾਬਾਦ: ਹਰਿਆਣਾ ਦੇ ਫਤਿਹਾਬਾਦ ਦੇ ਪਿੰਡ ਇੰਦਚੋਈ ਤੋਂ ਟਰੈਕਟਰ-ਟਰਾਲੀ 'ਤੇ ਸਵਾਰ ਹੋ ਕੇ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਪੰਜਾਬ ਦੇ ਕੀਰਤਪੁਰ ਸਾਹਿਬ ਹਾਈਵੇਅ ਤੋਂ ਉਤਰਦੇ ਸਮੇਂ ਪਲਟ ਗਈ। ਇਸ ਭਿਆਨਕ ਹਾਦਸੇ ਵਿੱਚ ਇੰਦਚੋਈ ਦੇ ਇੱਕ 20 ਸਾਲਾ ਨੌਜਵਾਨ ਅਤੇ ਇੱਕ 42 ਸਾਲਾ ਪਿੰਡ ਵਾਸੀ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਔਰਤਾਂ ਅਤੇ ਪੁਰਸ਼ ਸ਼ਰਧਾਲੂ ਜ਼ਖ਼ਮੀ ਹੋ ਗਏ।

 

 

ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼ਰਧਾਲੂਆਂ ਦੇ ਰਿਸ਼ਤੇਦਾਰ ਤੁਰੰਤ ਹਾਦਸੇ ਵਾਲੀ ਥਾਂ ਵੱਲ ਰਵਾਨਾ ਹੋ ਗਏ। ਮਾਮਲੇ ਅਨੁਸਾਰ ਸ਼ਨਿੱਚਰਵਾਰ ਸਵੇਰੇ 11 ਵਜੇ ਪਿੰਡ ਤੋਂ ਟਰੈਕਟਰ-ਟਰਾਲੀ ਨਾਲ ਇੱਕ ਹੋਰ ਟਰਾਲੀ ਜੋੜ ਕੇ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ 60 ਦੇ ਕਰੀਬ ਵਿਅਕਤੀ ਜਿਨ੍ਹਾਂ ਵਿੱਚ ਔਰਤਾਂ ਅਤੇ ਪੁਰਸ਼ ਸ਼ਰਧਾਲੂ ਸਨ, ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋਏ ਸਨ।

 

ਸ਼ਨੀਵਾਰ ਸ਼ਾਮ ਕਰੀਬ 7 ਵਜੇ ਕੀਰਤਪੁਰ ਸਾਹਿਬ ਹਾਈਵੇਅ 'ਤੇ ਡਿੱਗੀ ਢਲਾਣ ਨੇੜੇ ਉਤਰਦੇ ਸਮੇਂ ਟਰੈਕਟਰ-ਟਰਾਲੀ ਆਪਣਾ ਸੰਤੁਲਨ ਗੁਆ​ਬੈਠੀ, ਜਿਸ ਕਾਰਨ ਇਕ ਟਰਾਲੀ ਪਲਟ ਗਈ। ਹਾਦਸੇ ਵਿੱਚ ਪਿੰਡ ਇੰਦਚੋਈ ਦੇ ਰਹਿਣ ਵਾਲੇ 42 ਸਾਲਾ ਜਾਗਰ ਸਿੰਘ ਅਤੇ 20 ਸਾਲਾ ਸ਼ੇਖਰ ਦੀ ਮੌਕੇ ’ਤੇ ਹੀ ਮੌਤ ਹੋ ਗਈ।