Huma Qureshi News: ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਕਤਲ, ਗੁਆਂਢੀ ਨੇ ਤੇਜ਼ਧਾਰ ਹਥਿਆਰ ਨਾਲ ਵਾਰਦਾਤ ਨੂੰ ਦਿੱਤਾ ਅੰਜਾਮ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Huma Qureshi News: ਪਾਰਕਿੰਗ ਨੂੰ ਲੈ ਕੇ ਹੋਇਆ ਝਗੜਾ

Actress Huma Qureshi's cousin murdered news in punjabi

Actress Huma Qureshi's cousin murdered news: ਰਾਜਧਾਨੀ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਰੱਖੜੀ ਤੋਂ ਠੀਕ ਇਕ ਦਿਨ ਪਹਿਲਾਂ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।  ਖ਼ਬਰ ਹੈ ਕਿ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਆਸਿਫ਼ ਕੁਰੈਸ਼ੀ ਦਾ ਕਤਲ ਕਰ ਦਿੱਤਾ ਗਿਆ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਹ ਝਗੜਾ ਪਾਰਕਿੰਗ ਨੂੰ ਲੈ ਕੇ ਹੋਇਆ ਸੀ। ਇਹ ਕਤਲ ਦਿੱਲੀ ਦੇ ਨਿਜ਼ਾਮੂਦੀਨ ਵਿੱਚ ਪਾਰਕਿੰਗ ਨੂੰ ਲੈ ਕੇ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ, ਨਿਜ਼ਾਮੂਦੀਨ ਥਾਣਾ ਖੇਤਰ ਦੇ ਅਧੀਨ ਜੰਗਪੁਰਾ ਭੋਗਲ ਬਾਜ਼ਾਰ ਲੇਨ ਵਿੱਚ ਵੀਰਵਾਰ ਦੇਰ ਰਾਤ ਨੂੰ ਪਾਰਕਿੰਗ ਵਿਵਾਦ ਹੋਇਆ।
ਦੇਰ ਰਾਤ ਕਰੀਬ 11 ਵਜੇ, ਸਕੂਟੀ ਨੂੰ ਗੇਟ ਤੋਂ ਹਟਾਉਣ ਅਤੇ ਸਾਈਡ 'ਤੇ ਖੜ੍ਹਾ ਕਰਨ ਦੇ ਝਗੜੇ ਵਿੱਚ ਮੁਲਜ਼ਮ ਨੇ ਆਸਿਫ ਕੁਰੈਸ਼ੀ 'ਤੇ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਆਸਿਫ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਹੁਮਾ ਕੁਰੈਸ਼ੀ ਦੇ ਮ੍ਰਿਤਕ ਭਰਾ ਆਸਿਫ਼ ਕੁਰੈਸ਼ੀ ਦੀ ਪਤਨੀ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਮਾਮੂਲੀ ਗੱਲ ਨੂੰ ਲੈ ਕੇ ਬੇਰਹਿਮੀ ਨਾਲ ਇਹ ਅਪਰਾਧ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 (For more news apart from “Actress Huma Qureshi's cousin murdered news, ” stay tuned to Rozana Spokesman.)