ਜ਼ਿਆਦਾਤਰ ਕਸ਼ਮੀਰੀ ਧਾਰਾ 370 ਹਟਾਏ ਜਾਣ ਦੇ ਹੱਕ ਵਿਚ ਹਨ : ਅਜੀਤ ਡੋਭਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਜੀਤ ਡੋਭਾਲ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਪੂਰੇ ਭਰੋਸੇ ਨਾਂਲ ਕਹਿ ਸਕਦੇ ਹਨ ਕਿ ਜ਼ਿਆਦਾਤਰ ਕਸ਼ਮੀਰੀ ਧਾਰਾ 370 ਹਟਾਏ ਜਾਣ ਦੇ ਹੱਕ ਵਿਚ ਹਨ

Ajit Doval

ਨਵੀਂ ਦਿੱਲੀ: ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ. ਐਸ. ਏ.) ਅਜੀਤ ਡੋਭਾਲ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਪੂਰੇ ਭਰੋਸੇ ਨਾਂਲ ਕਹਿ ਸਕਦੇ ਹਨ ਕਿ ਜ਼ਿਆਦਾਤਰ ਕਸ਼ਮੀਰੀ ਧਾਰਾ 370 ਹਟਾਏ ਜਾਣ ਦੇ ਹੱਕ ਵਿਚ ਹਨ ਅਤੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਕਸ਼ਮੀਰ ਵਿਚ ਪਾਬੰਦੀਆਂ ਦਾ ਮਕਸਦ ਪਾਕਿਸਤਾਨ ਨੂੰ ਅਤਿਵਾਦ ਜ਼ਰੀਏ ਉਨ੍ਹਾਂ ਦੀਆਂ ਗ਼ਲਤ ਮਨਸੂਬਿਆਂ ਨੂੰ ਅੰਜ਼ਾਮ ਦੇਣ ਤੋਂ ਰੋਕਣਾ ਹੈ।

ਉਨ੍ਹਾਂ ਕਿਹਾ ਕਿ ਧਾਰਾ 370 ਇਕ ਵਿਸ਼ੇਸ਼ ਦਰਜਾ ਨਹੀਂ ਸੀ। ਇਹ ਇਕ ਵਿਸ਼ੇਸ਼ ਭੇਦਭਾਵ ਸੀ। ਇਸ ਨੂੰ ਰੱਦ ਕਰ ਕੇ ਅਸੀਂ ਕਸ਼ਮੀਰੀ ਲੋਕਾਂ ਨੂੰ ਹੋਰ ਭਾਰਤੀਆਂ ਦੀ ਬਰਾਬਰੀ 'ਤੇ ਲਿਆਏ ਹਾਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੋਭਾਲ ਨੇ ਕਿਹਾ ਕਿ ਵੈਸੇ ਵੀ ਬਾਅਦ ਵਿਚ ਪਾਬੰਦੀਆਂ 'ਚ ਢਿੱਲ ਦਿਤੀ ਗਈ ਅਤੇ ਕਸ਼ਮੀਰ, ਜੰਮੂ ਅਤੇ ਲਦਾਖ਼ 'ਚ 199 ਪੁਲਿਸ ਜ਼ਿਲ੍ਹਿਆਂ 'ਚੋਂ ਸਿਰਫ਼ 10 'ਚ ਹੀ ਪਾਬੰਦੀਆਂ ਲਾਗੂ ਹਨ ਜਦਕਿ ਸਾਰੇ ਇਲਾਕਿਆਂ 'ਚ ਲੈਂਡਲਾਈਨ ਟੈਲੀਫ਼ੋਨ ਸੇਵਾ ਪੂਰੀ ਤਰ੍ਰਾਂ ਬਹਾਲ ਕਰ ਦਿਤੀ ਗਈ ਹੈ।

ਨੇਤਾਵਾਂ ਦੀ ਨਜ਼ਰਅੰਦਾਜ਼ੀ 'ਤੇ ਉਨ੍ਹਾਂ ਕਿਹਾ ਕਿ ਸਾਵਧਾਨੀ ਵਜੋਂ ਇਹ ਕੀਤਾ ਗਿਆ ਅਤੇ ਕਾਨੂੰਨ ਦੇ ਅਧੀਨ ਹੈ ਜਿਸ ਦਾ ਮਤਲਬ ਹੈ ਕਿ ਸਰਕਾਰ ਅਦਾਲਤਾਂ ਪ੍ਰਤੀ ਜਵਾਬਦੇਹ ਹੈ ਅਤੇ ਜੇਕਰ ਕੁਝ ਵੀ ਅਣਸੁਖਾਂਵਾਂ ਹੁੰਦਾ ਹੈ ਤਾਂ ਉਸ ਨੂੰ ਭਾਰੀ ਜ਼ੁਰਮਾਨਾ ਭੁਗਤਨਾ ਪਵੇਗਾ। ਡੋਭਾਲ ਨੇ ਕਿਹਾ ਕਿ ਇਸ ਦਾ ਵਿਰੋਧ ਕਰਨ ਵਾਲੇ ਘੱਟ ਹਨ। ਲੋਕਾਂ ਨੂੰ ਲਗਦਾ ਹੈ ਕਿ ਇਹ ਉਨ੍ਹਾਂ ਦੀ ਆਵਾਜ਼ ਹੈ। ਜ਼ਰੂਰੀ ਨਹੀਂ ਕਿ ਇਹ ਸੱਚ ਹੋਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕਸ਼ਮੀਰ 'ਚ ਸੰਕਟ ਪੈਦਾ ਕਰਨ 'ਤੇ ਤੁਲਿਆ ਹੋਇਆ ਹੈ ਅਤੇ ਉਹ ਘਾਟੀ 'ਚ ਅਸ਼ਾਂਤੀ ਦੀ ਸਥਿਤੀ ਦੇਖਣਾ ਚਾਹੁੰਦਾ ਹੈ ਤਾਂਕਿ ਉਸ ਦੇ ਭਾਰਤ ਵਿਰੋਧੀ ਦੁਰਪ੍ਰਚਾਰ 'ਚ ਮਦਦ ਮਿਲੇ।

ਅਪਣੇ ਇਸ ਮਕਸਦ ਨੂੰ ਪੂਰਾ ਕਰਨ ਲਈ ਪਾਕਿਸਤਾਨ ਭਾਰਤ ਵਿਚ ਕਈ ਅਤਿਵਾਦੀਆਂ ਨੂੰ ਕਸ਼ਮੀਰ ਭੇਜ ਰਿਹਾ ਹੈ ਅਤੇ ਗੁਆਂਢੀ ਦੇਸ਼ ਇਹ ਨਿਸ਼ਚਤ ਕਰਨਾ ਚਾਹੁਦਾ ਹੈ ਕਿ ਆਮ ਸਥਿਤੀ ਬਹਾਲ ਨਾ ਹੋਵੇ। ਡੋਭਾਲ ਨੇ ਕਿਹਾ ਕਿ ਜੇਕਰ ਕੋਈ ਜੰਮੂ ਕਸ਼ਮੀਰ ਸ਼ਾਂਤੀ ਬਣਾਉਣ ਅਤੇ ਆਮ ਸਥਿਤੀ ਬਹਾਲ ਕਰਨ ਵਿਚ ਦਿਲਚਸਪੀ ਰੱਖਦਾ ਹੈ ਤਾਂ ਉਹ ਭਾਰਤ ਹੈ। ਅਸੀਂ  ਲੋਕਾਂ ਨੂੰ ਪਾਕਿਸਤਾਨ ਦੀ ਸਾਜ਼ਸ਼ ਅਤੇ ਸਰਹੱਦ ਪਾਰ ਤੋਂ ਆਉਣ ਵਾਲੀਆਂ ਗੋਲੀਆਂ ਦਾ ਸ਼ਿਕਾਰ ਨਹੀਂ ਬਣਨ ਦੇਵਾਂਗੇ। ਲੋਕਾਂ ਦੀ ਸੁਰੱਖਿਆ ਵਾਸਤੇ ਸਭ ਕੁਝ ਕਰਾਂਗੇ। ਉਨ੍ਹਾਂ ਦਸਿਆ ਕਿ ਖ਼ੁਫ਼ੀਆ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 230 ਅਤਿਵਾਦੀਆਂ ਦੇ ਹੋਣ ਦੀ ਜਾਣਕਾਰੀ ਮਿਲੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।