ਲਸ਼ਕਰ ਦੇ ਤਿੰਨ ਮਦਦਗਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਸ਼ਕਰ ਦੇ ਤਿੰਨ ਮਦਦਗਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ

image

ਬਾਂਦੀਪੋਰਾ, 8 ਸਤੰਬਰ : ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਹਾਜਿਨ ਥਾਣੇ ਦੀ ਪੁਲਸ ਨੇ ਲਸ਼ਕਰ ਦੇ ਅੱਤਵਾਦੀਆਂ ਦੇ ਤਿੰਨ ਮਦਦਗਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਏ ਹਨ। ਪੁਲਸ ਨੇ ਤਿੰਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੁੱਛ-ਗਿੱਛ 'ਚ ਕੁਝ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ।

image


ਦੱਸਣਯੋਗ ਹੈ ਕਿ ਜ਼ਿਲ੍ਹੇ ਦੀ ਹਾਜਿਨ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਲਸ਼ਕਰ ਦੇ ਸਥਾਨਕ ਸਰਗਰਮ ਅੱਤਵਾਦੀਆਂ ਦੇ ਇਸ਼ਾਰੇ 'ਤੇ ਕੁਝ ਸ਼ਰਾਰਤੀ ਅਨਸਰਾਂ ਨੇ ਮੁੱਖ ਬਜ਼ਾਰ ਹਾਜਿਨ 'ਚ ਪਾਕਿਸਤਾਨ ਦੇ ਝੰਡੇ ਲਹਿਰਾਏ ਹਨ। ਜਿਨ੍ਹਾਂ ਦਾ ਮਕਸਦ ਲੋਕਾਂ 'ਚ ਡਰ ਪੈਦਾ ਕਰਨਾ ਹੈ। ਨਾਲ ਹੀ ਹਾਜਿਨ ਸ਼ਹਿਰ ਦੇ ਆਮ ਲੋਕਾਂ ਦਰਮਿਆਨ ਦੇਸ਼ ਵਿਰੋਧੀ ਭਾਵਨਾਵਾਂ ਨੂੰ ਉਕਸਾਉਣਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੁਹਿੰਮ ਸ਼ੁਰੂ ਕੀਤੀ ਅਤੇ ਅੱਤਵਾਦੀਆਂ ਦੇ ਤਿੰਨ ਮਦਦਗਾਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪਾਈ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦੇ ਮਦਦਗਾਰਾਂ ਦੀ ਪਛਾਣ ਮੁਜੀਬ ਸ਼ਮਸ, ਤਨਵੀਰ ਅਹਿਮਦ ਮੀਰ ਅਤੇ ਇਮਤਿਆਜ਼ ਅਹਿਮਦ ਸ਼ੇਖ ਦੇ ਰੂਪ 'ਚ ਹੋਈ ਹੈ। (ਏਜੰਸੀ)