LAC ਫਾਇਰਿੰਗ : ਸੈਨਾ ਮੁਖੀ ਨੇ ਰੱਖਿਆ ਮੰਤਰੀ ਨੂੰ ਦਿੱਤੀ ਜਾਣਕਾਰੀ, ਹੋ ਸਕਦੀ ਹੈ ਐਮਰਜੈਂਸੀ ਮੀਟਿੰਗ
ਸੈਨਾ ਮੁਖੀ ਨੇ ਰੱਖਿਆ ਮੰਤਰੀ ਨੂੰ ਲੱਦਾਖ ਦੀ ਸਥਿਤੀ ਬਾਰੇ ਵੀ ਅਪਡੇਟ ਕੀਤਾ ਹੈ
ਨਵੀਂ ਦਿੱਲੀ - ਸੈਨਾ ਦੇ ਮੁਖੀ ਐਮ ਐਮ ਨਰਵਾਨੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸੋਮਵਾਰ ਦੀ ਰਾਤ ਨੂੰ ਐਲਏਸੀ ‘ਤੇ ਹੋਈ ਗੋਲੀਬਾਰੀ ਬਾਰੇ ਜਾਣਕਾਰੀ ਦਿੱਤੀ ਹੈ। ਸੈਨਾ ਮੁਖੀ ਨੇ ਰੱਖਿਆ ਮੰਤਰੀ ਨੂੰ ਲੱਦਾਖ ਦੀ ਸਥਿਤੀ ਬਾਰੇ ਵੀ ਅਪਡੇਟ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਨੂੰ ਐਮਰਜੈਂਸੀ ਮੀਟਿੰਗ ਹੋ ਸਕਦੀ ਹੈ। ਬੈਠਕ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਅਤੇ ਤਿੰਨੋਂ ਸੈਨਾਵਾਂ ਦੇ ਮੁਖੀ ਸ਼ਾਮਲ ਹੋਣਗੇ।
ਦੱਸ ਦਈਏ ਕਿ ਬੀਤੀ ਰਾਤ ਲੱਦਾਖ ਦੇ ਪੈਂਗੋਂਗ ਖੇਤਰ ਦੇ ਨੇੜੇ ਚੀਨ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਸਥਿਤੀ ਇੰਨੀ ਵਿਗੜ ਗਈ ਕਿ ਫਾਇਰਿੰਗ ਹੋਣੀ ਸ਼ੁਰੂ ਹੋ ਗਈ। ਦੋਵੇਂ ਫੌਜਾਂ ਵੱਲੋਂ ਫਾਇਰਿੰਗ ਕੀਤੀ ਗਈ ਜੋ ਕਿ 1975 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਹਾਲਾਂਕਿ, ਇਸ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ ਹੈ।
ਹੁਣ ਇਸ ਘਟਨਾ ਤੋਂ ਬਾਅਦ ਚੀਨ ਨੇ ਇਕ ਵਾਰ ਫਿਰ ਭਾਰਤ ‘ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤਾ ਹੈ। ਚੀਨ ਦਾ ਕਹਿਣਾ ਹੈ ਕਿ ਭਾਰਤ ਨੇ ਐਲਏਸੀ ਨੂੰ ਪਾਰ ਕੀਤਾ ਅਤੇ ਫਾਇਰਿੰਗ ਲਈ ਉਕਸਾਉਣਾ ਵੀ ਸ਼ੁਰੂ ਕੀਤਾ ਹੈ।