ਸੁਸ਼ਾਂਤ ਕੇਸ : ਡਰੱਗ ਮਾਮਲੇ ਵਿਚ ਰਿਆ ਚੱਕਰਵਤੀ ਗ੍ਰਿਫ਼ਤਾਰ, NCB ਨੂੰ ਮਿਲੇ ਸਬੂਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਐਨਸੀਬੀ ਇਸ ਮਾਮਲੇ ਵਿਚ ਹੁਣ ਤੱਕ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

Rhea Chakraborty

ਮੁੰਬਈ: ਐਨਸੀਬੀ ਨੇ ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਕੇਸ ਨਾਲ ਜੁੜੇ ਡਰੱਗ ਕੇਸ ਵਿਚ ਲਗਾਤਾਰ ਤੀਜੇ ਦਿਨ ਲੰਬੀ ਪੁੱਛਗਿੱਛ ਤੋਂ ਬਾਅਦ ਅਦਾਕਾਰਾ ਰੀਆ ਚੱਕਰਵਰਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਨਸੀਬੀ ਨੇ ਐਤਵਾਰ ਨੂੰ ਰਿਆ ਤੋਂ ਛੇ ਘੰਟੇ ਅਤੇ ਸੋਮਵਾਰ ਨੂੰ ਅੱਠ ਘੰਟੇ ਪੁੱਛਗਿੱਛ ਕੀਤੀ। ਇਸ ਸਮੇਂ ਦੌਰਾਨ, ਐਨਸੀਬੀ ਨੇ ਉਸਦੇ ਛੋਟੇ ਭਰਾ ਸ਼ੌਵਿਕ ਚੱਕਰਵਰਤੀ (24), ਰਾਜਪੂਤ ਹਾਊਸ ਮੈਨੇਜਰ ਸੈਮੂਅਲ ਮਿਰਾਂਦਾ (33) ਅਤੇ ਰਾਜਪੂਤ ਦੇ ਨਿੱਜੀ ਸਟਾਫ ਮੈਂਬਰ ਦੀਪੇਸ਼ ਸਾਵੰਤ ਨਾਲ ਸਾਹਮਣਾ ਕਰਵਾਇਆ। 

ਜ਼ਿਕਰਯੋਗ ਹੈ ਕਿ ਏਜੰਸੀ ਨੂੰ ਮੋਬਾਈਲ ਫੋਨ ਚੈਟ ਦੇ ਰਿਕਾਰਡ ਅਤੇ ਹੋਰ ਇਲੈਕਟ੍ਰਾਨਿਕ ਡਾਟਾ ਪ੍ਰਾਪਤ ਹੋਇਆ ਸੀ ਜਿਸ ਵਿਚ ਇਹ ਲੋਕ ਪਾਬੰਦੀਸ਼ੁਦਾ ਦਵਾਈਆਂ ਦੀ ਖਰੀਦ ਵਿਚ ਸ਼ਾਮਲ ਸਨ। ਐਨਸੀਬੀ ਨੇ ਪਿਛਲੇ ਕੁਝ ਦਿਨਾਂ ਤੋਂ ਇਸ ਮਾਮਲੇ ਦੀ ਜਾਂਚ ਦੌਰਾਨ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਹੈ। ਰਿਆ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀਬੀਆਈ ਦੁਆਰਾ ਵੀ ਪੁੱਛਗਿੱਛ ਕੀਤੀ ਗਈ ਸੀ। ਰਿਆ ਨੇ ਕਈ ਇੰਟਰਵਿਊਜ਼ ਵਿਚ ਕਿਹਾ ਸੀ ਕਿ ਉਸ ਨੇ ਖ਼ੁਦ ਕਦੇ ਨਸ਼ਿਆਂ ਦੀ ਵਰਤੋਂ ਨਹੀਂ ਕੀਤੀ। ਰਿਆ ਨੇ ਦਾਅਵਾ ਕੀਤਾ ਕਿ ਸੁਸ਼ਾਂਤ ਸਿੰਘ ਰਾਜਪੂਤ ਭੰਗ ਦੀ ਵਰਤੋਂ ਕਰਦੇ ਸਨ। 

ਸੂਤਰਾਂ ਅਨੁਸਾਰ, ਰਿਆ ਨੇ ਅੱਜ ਇਕਬਾਲ ਕੀਤਾ ਕਿ ਉਸ ਨੇ ਨਸ਼ੇ ਦੀ ਵਰਤੋਂ ਕੀਤੀ ਹੈ। ਏਜੰਸੀ ਨੇ ਅੰਜੂ ਕੇਸ਼ਵਾਨੀ ਨਾਮ ਦੇ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਕੈਜਾਨ ਇਬਰਾਹਿਮ ਤੋਂ ਪੁੱਛਗਿੱਛ ਦੌਰਾਨ ਕੇਸ਼ਵਾਨੀ ਦਾ ਨਾਮ ਸਾਹਮਣੇ ਆਇਆ ਹੈ। ਇਸ ਕੇਸ ਵਿਚ ਕੈਜਨ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਏਜੰਸੀ ਨੇ ਐਤਵਾਰ ਨੂੰ ਕੇਸ਼ਵਾਨੀ ਦੇ ਠਿਕਾਣਿਆਂ 'ਤੇ ਛਾਪਾ ਮਾਰਨ ਤੋਂ ਬਾਅਦ ਹਸ਼ੀਸ਼, ਐਲਐਸਡੀ, ਭੰਗ ਅਤੇ ਕੁਝ ਨਕਦੀ ਵੀ ਬਰਾਮਦ ਕੀਤਾ ਹੈ।

ਐਨਸੀਬੀ ਇਸ ਮਾਮਲੇ ਵਿਚ ਹੁਣ ਤੱਕ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਉਨ੍ਹਾਂ ਵਿਚੋਂ ਸੱਤ ਇਸ ਜਾਂਚ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਹਨ, ਜਦੋਂ ਕਿ ਦੋ ਨੂੰ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਜਾਂਚ ਸ਼ੁਰੂ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਆਪਣੇ ਬਾਂਦਰਾ ਅਪਾਰਟਮੈਂਟ ਵਿਚ ਮ੍ਰਿਤਕ ਪਾਇਆ ਗਿਆ ਸੀ।