ਮੌਸਮ ਫਿਰ ਬਦਲ ਸਕਦਾ ਆਪਣਾ ਮਿਜਾਜ਼, ਪੰਜਾਬ ਸਮੇਤ ਇਹਨਾਂ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੀਂਹ ਦੇ ਨਾਲ ਹਨੇਰੀ ਆਉਣ ਦੀ ਵੀ ਸੰਭਾਵਨਾ

Rain

 

ਚੰਡੀਗੜ੍ਹ: ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕਾਂ ਨੂੰ ਗਰਮੀ ਤੋਂ ਜਲਦੀ ਰਾਹਤ ਮਿਲੇਗੀ। ਮੌਸਮ ਵਿਭਾਗ ਦੁਆਰਾ ਆਪਣੇ ਤਾਜ਼ਾ ਅਪਡੇਟ ਵਿੱਚ, ਆਉਣ ਵਾਲੇ ਦਿਨਾਂ ਦੀ ਰਿਪੋਰਟ ਦਿੱਤੀ ਗਈ ਹੈ, ਜਿਸ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। 

 

ਬੁੱਧਵਾਰ ਨੂੰ ਅਸਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਸਿੱਕਮ, ਉੜੀਸਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼ ਤੇ ਕੇਰਲ ਦੇ ਵੱਖ-ਵੱਖ ਸਥਾਨਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।  

 ਹੋਰ ਵੀ ਪੜ੍ਹੋ:  ਅਕਾਲੀ ਦਲ ਵੱਲੋਂ ਦੋਹਰੇ ਸੰਵਿਧਾਨ ਦਾ ਮਾਮਲਾ, ਸੁਖਬੀਰ ਬਾਦਲ ਹੁਸ਼ਿਆਰਪੁਰ ਅਦਾਲਤ ਵਿੱਚ ਹੋਏ ਪੇਸ਼

 

ਮੌਸਮ ਵਿਭਾਗ (ਆਈਐਮਡੀ) ਦੇ ਪੂਰਵ ਅਨੁਮਾਨ ਦੇ ਅਨੁਸਾਰ, ਉੱਤਰੀ -ਪੱਛਮੀ ਭਾਰਤ ਦੇ ਕਈ ਰਾਜਾਂ ਵਿੱਚ ​​ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰੀ ਪੰਜਾਬ, ਜੰਮੂ -ਕਸ਼ਮੀਰ, ਰਾਜਸਥਾਨ ਵਿੱਚ ਵੀ ਭਾਰੀ ਮੀਂਹ ਦੇ ਨਾਲ ਤੂਫ਼ਾਨ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ਵਿਚ ਹਲਕੀ ਅਤੇ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। 

 ਹੋਰ ਵੀ ਪੜ੍ਹੋ: NDA ਦੀ ਪ੍ਰੀਖਿਆ 'ਚ ਹੁਣ ਕੁੜੀਆਂ ਵੀ ਸਕਦੀਆਂ ਬੈਠ, ਕੇਂਦਰ ਨੇ ਫੈਸਲੇ ਬਾਰੇ SC ਨੂੰ ਕੀਤਾ ਸੂਚਿਤ