1 ਕਰੋੜ ਤੋਂ ਵੱਧ ਦੀ ਬ੍ਰਾਊਨ ਸ਼ੂਗਰ ਬਰਾਮਦ, ਇਕ ਗ੍ਰਿਫ਼ਤਾਰ
ਨਸ਼ਾ ਤਸਕਰੀ ਦੇ ਤਿੰਨ ਮਾਮਲਿਆਂ 'ਚ ਲੋੜੀਂਦਾ ਹੈ ਮੁਲਜ਼ਮ
Brown sugar worth more than 1 crore recovered, one arrested
ਓਡੀਸ਼ਾ-ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਇੱਕ ਵਿਅਕਤੀ ਤੋਂ 1 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ ਬ੍ਰਾਊਨ ਸ਼ੂਗਰ ਜ਼ਬਤ ਕੀਤੀ ਗਈ ਹੈ। ਇੱਕ ਪੁਲਿਸ ਅਧਿਕਾਰੀ ਅਨੁਸਾਰ, ਇਸ ਬਾਰੇ ਪੁਲਿਸ ਨੂੰ ਸੂਹ ਮਿਲੀ ਸੀ। ਸੂਹ 'ਤੇ ਕਾਰਵਾਈ ਕਰਦੇ ਹੋਏ, ਸੂਬਾ ਪੁਲਿਸ ਦੀ ਵਿਸ਼ੇਸ਼ ਟਾਸਕ ਫ਼ੋਰਸ ਨੇ ਬਾਲਾਸੋਰ ਸ਼ਹਿਰ ਦੇ ਅਰਦ ਬਾਜ਼ਾਰ ਖੇਤਰ ਵਿੱਚ ਛਾਪਾ ਮਾਰ ਕੇ ਪੱਛਮੀ ਬੰਗਾਲ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ। ਫ਼ੜੇ ਗਏ ਵਿਅਕਤੀ ਕੋਲੋਂ ਕੁੱਲ 1.38 ਕਿੱਲੋ ਬ੍ਰਾਊਨ ਸ਼ੂਗਰ ਨਾਂਅ ਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ।
ਪੁਲਿਸ ਦੇ ਦੱਸਣ ਅਨੁਸਾਰ ਫ਼ੜਿਆ ਗਿਆ ਮੁਲਜ਼ਮ ਨਸ਼ਾ ਤਸਕਰੀ ਨਾਲ ਸੰਬੰਧਤ ਤਿੰਨ ਮਾਮਲਿਆਂ ਵਿੱਚ ਲੋੜੀਂਦਾ ਹੈ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਫ਼ੜੇ ਗਏ ਵਿਅਕਤੀ ਦੇ ਗਿਰੋਹ ਅਤੇ ਹੋਰ ਸਾਥੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।