ਵਿਦਿਆਰਥੀਆਂ ਤੋਂ ਪਖ਼ਾਨੇ ਸਾਫ਼ ਕਰਵਾਉਣ ਦੀ ਵੀਡੀਓ ਵਾਇਰਲ, ਸਫ਼ਾਈ ਨਾ ਕਰਨ 'ਤੇ ਦਿੱਤੀ Toilet ਨੂੰ ਤਾਲਾ ਲਗਾਉਣ ਦੀ ਧਮਕੀ
ਇਹ ਵੀਡੀਓ ਸਿੱਖਿਆ ਖੇਤਰ ਸੋਹਾਵ ਦੇ ਪ੍ਰਾਇਮਰੀ ਸਕੂਲ ਪਿਪਰਾ ਕਲਾਂ ਨੰਬਰ-1 ਦੀ ਹੈ।
ਬਲੀਆ - ਬਲੀਆ ਜ਼ਿਲ੍ਹੇ ਦੇ ਇੱਕ ਪ੍ਰਾਇਮਰੀ ਸਕੂਲ ਵਿਚ ਵਿਦਿਆਰਥੀਆਂ ਤੋਂ ਪਖਾਨੇ ਦੀ ਸਫ਼ਾਈ ਕਰਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀ ਮਨੀਰਾਮ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਇੱਕ ਪ੍ਰਾਇਮਰੀ ਸਕੂਲ ਦੀ ਇੱਕ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਸੀ, ਜਿਸ ਵਿਚ ਵਿਦਿਆਰਥੀ ਪਖਾਨੇ ਦੀ ਸਫ਼ਾਈ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸਿੱਖਿਆ ਖੇਤਰ ਸੋਹਾਵ ਦੇ ਪ੍ਰਾਇਮਰੀ ਸਕੂਲ ਪਿਪਰਾ ਕਲਾਂ ਨੰਬਰ-1 ਦੀ ਹੈ।
ਉਨ੍ਹਾਂ ਕਿਹਾ ਕਿ ਜੋ ਵੀਡੀਓ ਜਨਤਕ ਹੋਈ ਹੈ, ਉਸ ਵਿਚ ਇਕ ਵਿਅਕਤੀ ਸਕੂਲ ਦੇ ਟਾਇਲਟ ਦੀ ਸਫਾਈ ਕਰਵਾਉਣ ਲਈ ਵਿਦਿਆਰਥੀਆਂ ਨੂੰ ਝਿੜਕ ਰਿਹਾ ਹੈ ਅਤੇ ਸਫ਼ਾਈ ਨਾ ਕਰਨ 'ਤੇ ਟਾਇਲਟ ਨੂੰ ਤਾਲਾ ਲਗਾਉਣ ਦੀ ਧਮਕੀ ਦੇ ਰਿਹਾ ਹੈ। ਮਨੀਰਾਮ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਸੋਹਾਣਾ ਦੇ ਬਲਾਕ ਸਿੱਖਿਆ ਅਧਿਕਾਰੀ ਨੂੰ ਜਾਂਚ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ ਤੇ ਜਾਂਚ ਰਿਪੋਰਟ ਆਉਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।