8 ਸਤੰਬਰ- ਜਾਣੋ ਦੇਸ਼-ਵਿਦੇਸ਼ ਦੀਆਂ ਕਿਹੜੀਆਂ ਖ਼ਾਸ ਘਟਨਾਵਾਂ ਤੇ ਇਤਿਹਾਸ ਜੁੜਿਆ ਹੈ ਇਸ ਦਿਨ ਨਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

8 ਸਤੰਬਰ 1933 ਨੂੰ ਮਹਾਰਾਸ਼ਟਰ ਦੇ ਸੰਗਲਾ 'ਚ ਜਨਮ ਲੈਣ ਵਾਲੀ ਆਸ਼ਾ ਭੋਸਲੇ ਦਾ ਨਾਂਅ ਭਾਰਤੀ ਸੰਗੀਤ ਤੇ ਸਿਨੇਮਾ ਜਗਤ ਦੀਆਂ ਸਰਬੋਤਮ ਗਾਇਕਾਵਾਂ 'ਚ ਲਿਆ ਜਾਂਦਾ ਹੈ।

What happened on September 8 in history

 

8 ਸਤੰਬਰ- ਭਾਰਤ ਦੇ ਇਤਿਹਾਸ 'ਚ ਇਹ ਦਿਨ ਹੋਰਨਾਂ ਅਹਿਮ ਘਟਨਾਵਾਂ ਤੋਂ ਇਲਾਵਾ ਸੁਰੀਲੀ ਗਾਇਕਾ ਆਸ਼ਾ ਭੋਸਲੇ ਦੇ ਜਨਮਦਿਨ ਵਜੋਂ ਦਰਜ ਹੈ। 8 ਸਤੰਬਰ 1933 ਨੂੰ ਮਹਾਰਾਸ਼ਟਰ ਦੇ ਸੰਗਲਾ 'ਚ ਜਨਮ ਲੈਣ ਵਾਲੀ ਆਸ਼ਾ ਭੋਸਲੇ ਦਾ ਨਾਂਅ ਭਾਰਤੀ ਸੰਗੀਤ ਤੇ ਸਿਨੇਮਾ ਜਗਤ ਦੀਆਂ ਸਰਬੋਤਮ ਗਾਇਕਾਵਾਂ 'ਚ ਲਿਆ ਜਾਂਦਾ ਹੈ। ਆਸ਼ਾ ਜੀ ਨੇ ਹਿੰਦੀ ਦੇ ਨਾਲ-ਨਾਲ ਪੰਜਾਬੀ, ਗੁਜਰਾਤੀ, ਮਰਾਠੀ, ਭੋਜਪੁਰੀ, ਤਾਮਿਲ, ਮਲਿਆਲਮ, ਅੰਗਰੇਜ਼ੀ ਅਤੇ ਰੂਸੀ ਭਾਸ਼ਾਵਾਂ ਦੇ ਸਦਾਬਹਾਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।

ਭਾਰਤ ਅਤੇ ਦੁਨੀਆ ਭਰ ਦੇ ਇਤਿਹਾਸ 'ਚ ਦਰਜ 8 ਸਤੰਬਰ ਨੂੰ ਵਾਪਰੀਆਂ ਯਾਦਗਾਰ ਘਟਨਾਵਾਂ ਹੇਠ ਲਿਖੇ ਅਨੁਸਾਰ ਹਨ-

1320: ਗਾਜ਼ੀ ਮਲਿਕ ਨੂੰ ਸੁਲਤਾਨ ਦਾ ਦਰਜਾ ਮਿਲਿਆ।

1900: ਟੈਕਸਾਸ ਦੇ ਗੈਲਵੈਸਟੋਨ ਵਿਖੇ ਆਏ ਇੱਕ ਚੱਕਰਵਾਤੀ ਤੂਫ਼ਾਨ ਨਾਲ 6,000 ਲੋਕਾਂ ਦੀ ਮੌਤ ਹੋ ਗਈ।

1926: ਭਾਰਤ ਦੇ ਮਹਾਨ ਸੰਗੀਤਕਾਰ ਅਤੇ ਗਾਇਕ ਭੁਪੇਨ ਹਜ਼ਾਰਿਕਾ ਦਾ ਜਨਮ ਹੋਇਆ।

1943: ਦੂਜੇ ਵਿਸ਼ਵ ਯੁੱਧ ਦੌਰਾਨ ਇਟਲੀ ਨੇ ਸਹਿਯੋਗੀ ਫ਼ੌਜਾਂ ਨਾਲ ਬਿਨਾਂ ਸ਼ਰਤ ਹਥਿਆਰਬੰਦੀ 'ਤੇ ਹਸਤਾਖਰ ਕੀਤੇ।

1960: ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪਤੀ ਫ਼ਿਰੋਜ਼ ਗਾਂਧੀ ਦਾ ਦਿਹਾਂਤ ਹੋਇਆ।

1962: ਚੀਨ ਨੇ ਭਾਰਤ ਦੀ ਪੂਰਬੀ ਸਰਹੱਦ ਵਿੱਚ ਘੁਸਪੈਠ ਕੀਤੀ।

1966: ਲੋਕਾਂ ਨੂੰ ਪੜ੍ਹਾਈ ਲਈ ਜਾਗਰੂਕ ਕਰਨ ਲਈ ਯੂਨੈਸਕੋ ਨੇ 'ਸਾਖਰਤਾ ਦਿਵਸ' ਮਨਾਉਣ ਦੀ ਸ਼ੁਰੂਆਤ ਕੀਤੀ।

1988: ਮਸ਼ਹੂਰ ਕਾਰੋਬਾਰੀ ਵਿਜੇਪਤ ਸਿੰਘਾਨੀਆ ਆਪਣੇ 'ਮਾਈਕਰੋ ਲਾਈਟ ਸਿੰਗਲ ਇੰਜਨ ਏਅਰਕ੍ਰਾਫ਼ਟ' ਵਿੱਚ ਲੰਡਨ ਤੋਂ ਅਹਿਮਦਾਬਾਦ ਪਹੁੰਚੇ।

2002: ਨੇਪਾਲ ਵਿੱਚ ਮਾਓਵਾਦੀਆਂ ਨੇ 119 ਪੁਲਿਸ ਵਾਲਿਆਂ ਨੂੰ ਮਾਰ ਦਿੱਤਾ।

2008: ਅਮਰੀਕੀ ਮੈਗਜ਼ੀਨ ਫ਼ੋਰਬਜ਼ ਨੇ ਭਾਰਤੀ ਅਰਬਪਤੀ ਲਕਸ਼ਮੀ ਮਿੱਤਲ ਨੂੰ 'ਲਾਈਫ਼ ਟਾਈਮ ਅਚੀਵਮੈਂਟ ਅਵਾਰਡ' ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ।

2019: ਉੱਘੇ ਨਿਆਂਕਾਰ, ਕਾਨੂੰਨ ਵਿਦਵਾਨ ਅਤੇ ਸਾਬਕਾ ਕੇਂਦਰੀ ਮੰਤਰੀ ਰਾਮ ਜੇਠਮਲਾਨੀ ਦਾ ਦਿਹਾਂਤ ਹੋਇਆ।

2020: ਹਿੰਦੂਜਾ ਗਰੁੱਪ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਦੇ ਆਨਰੇਰੀ ਚੇਅਰਮੈਨ, ਆਰ. ਜੇ. ਸਾਹਨੀ ਦਾ ਦਿਹਾਂਤ ਹੋਇਆ।

2020: ਤੇਲਗੂ ਥੀਏਟਰ ਅਤੇ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਜੈਪ੍ਰਕਾਸ਼ ਰੈੱਡੀ ਦਾ ਦਿਹਾਂਤ ਹੋਇਆ।