Haryana Election 2024 : ਹਰਿਆਣਾ 'ਚ ਕਾਂਗਰਸ ਨੇ 9 ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ ,ਪੜ੍ਹੋ ਕਿਸਨੂੰ ਕਿਥੋਂ ਮਿਲੀ ਟਿਕਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਤੱਕ ਕਾਂਗਰਸ ਵੱਲੋਂ ਕੁੱਲ 41 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ

Haryana Congress Candidates List

Haryana Election 2024 : ਕਾਂਗਰਸ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਤੀਜੀ ਸੂਚੀ ਵਿੱਚ ਪਾਰਟੀ ਨੇ 9 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। 

ਪਾਰਟੀ ਨੇ ਉਚਾਨਾ ਕਲਾਂ ਬ੍ਰਿਜੇਂਦਰ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਚਾਨਾ ਤੋਂ ਉਨ੍ਹਾਂ ਦਾ ਸਾਹਮਣਾ ਸਾਬਕਾ ਉਪ ਮੁੱਖ ਮੰਤਰੀ ਅਤੇ ਜੇਜੇਪੀ ਵਿਧਾਇਕ ਦੁਸ਼ਯੰਤ ਚੌਟਾਲਾ ਨਾਲ ਹੋਵੇਗਾ। ਕਾਂਗਰਸ ਨੇ ਤੋਸ਼ਾਮ ਵਿਧਾਨ ਸਭਾ ਸੀਟ ਤੋਂ ਅਨਿਰੁਧ ਚੌਧਰੀ ਨੂੰ ਟਿਕਟ ਦਿੱਤੀ ਹੈ। ਜਿਨ੍ਹਾਂ ਦਾ ਮੁਕਾਬਲਾ ਭਾਜਪਾ ਉਮੀਦਵਾਰ ਸ਼ਰੂਤੀ ਚੌਧਰੀ ਨਾਲ ਹੋਵੇਗਾ।

ਥਾਨੇਸਰ ਤੋਂ ਅਸ਼ੋਕ ਅਰੋੜਾ , ਗਨੌਰ ਤੋਂ ਕੁਲਦੀਪ ਸ਼ਰਮਾ ,ਟੋਹਾਣਾ ਤੋਂ ਪਰਮਵੀਰ ਸਿੰਘ, ਮਹਿਮ ਤੋਂ  ਮਹਿਮ ਤੋਂ ਬਲਰਾਮ ਡਾਂਗੀ,ਨਾਂਗਲ ਚੌਧਰੀ ਤੋਂ ਸ੍ਰੀਮਤੀ ਮੰਜੂ ਚੌਧਰੀ, ਬਾਦਸ਼ਾਹਪੁਰ ਤੋਂ ਵਰਧਨ ਯਾਦਵ ਅਤੇ ਗੁਰੂਗ੍ਰਾਮ ਵਿਧਾਨ ਸਭਾ ਹਲਕੇ ਤੋਂ ਮੋਹਿਤ ਗਰੋਵਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਇਸ ਤੋਂ ਪਹਿਲਾਂ 6 ਸਤੰਬਰ ਨੂੰ ਦੇਰ ਰਾਤ ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਦੋ ਸੂਚੀਆਂ ਵਿੱਚ 32 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਪਹਿਲੀ ਸੂਚੀ ਵਿੱਚ 31 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਡੇਢ ਘੰਟੇ ਬਾਅਦ ਦੂਜੀ ਸੂਚੀ ਵਿੱਚ ਇੱਕ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ। ਇਸ ਤਰ੍ਹਾਂ ਹੁਣ ਤੱਕ ਕਾਂਗਰਸ ਵੱਲੋਂ ਕੁੱਲ 41 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।

ਦੱਸ ਦੇਈਏ ਕਿ ਪਾਰਟੀ ਨੇ ਜੁਲਾਨਾ ਸੀਟ ਤੋਂ ਮਸ਼ਹੂਰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਮੈਦਾਨ 'ਚ ਉਤਾਰਿਆ ਹੈ, ਜੋ ਪਾਰਟੀ 'ਚ ਸ਼ਾਮਲ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਟਿਕਟ ਹਾਸਲ ਕਰਨ 'ਚ ਸਫਲ ਰਹੇ। ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ 06 ਸਤੰਬਰ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ।