Gwalior News : ਪਾਣੀ ਦੀ ਮੋਟਰ ਤੋਂ ਪੂਰੇ ਘਰ 'ਚ ਫੈਲ ਗਿਆ ਬਿਜਲੀ ਦਾ ਕਰੰਟ ,ਪਿਉ-ਪੁੱਤ ਦੀ ਮੌਤ, ਮਾਂ-ਬੇਟੀ ਵੀ ਝੁਲਸੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਵਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ

Father Son died

Gwalior News : ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਘਰ 'ਚ ਲੱਗੀ ਪਾਣੀ ਦੀ ਮੋਟਰ ਤੋਂ ਕਰੰਟ ਲੱਗਣ ਨਾਲ ਪੁੱਤ ਅਤੇ ਪਿਉ ਦੀ ਮੌਤ ਹੋ ਗਈ, ਜਦਕਿ ਮਾਂ-ਬੇਟੀ ਵੀ ਝੁਲਸ ਗਈ। ਦੋਵਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਗਵਾਲੀਅਰ ਦੇ ਕੋਤਵਾਲੀ ਥਾਣਾ ਖੇਤਰ ਦੇ ਬਾਲਾ ਕਾ ਬਾਈ ਬਾਜ਼ਾਰ 'ਚ ਵਾਪਰੀ।

ਇੱਕ ਘਰ ਵਿੱਚ ਸਫ਼ਾਈ ਦਾ ਕੰਮ ਚੱਲ ਰਿਹਾ ਸੀ, ਤਦ ਪਾਣੀ ਦੀ ਮੋਟਰ ਤੋਂ ਕਰੰਟ ਪੂਰੇ ਘਰ ਵਿੱਚ ਫੈਲ ਗਿਆ। ਜਦੋਂ ਬੇਟੇ ਨੂੰ ਕਰੰਟ ਲੱਗਾ ਤਾਂ ਪਿਤਾ ਪ੍ਰੇਮਦੱਤ ਸ਼ਰਮਾ ਉਸ ਨੂੰ ਬਚਾਉਣ ਲਈ ਭੱਜੇ, ਜਿਸ ਕਾਰਨ ਪੁੱਤ ਸਮੇਤ ਉਸ ਦੀ ਵੀ ਮੌਤ ਹੋ ਗਈ। ਇਸ ਹਾਦਸੇ 'ਚ ਉਸ ਦੀ ਪਤਨੀ ਅਤੇ ਬੇਟੀ ਵੀ ਬਿਜਲੀ ਦਾ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਈਆਂ। ਉਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਘਰ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਪਰਿਵਾਰ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਇਸ ਘਟਨਾ ਤੋਂ ਬਾਅਦ ਕੈਂਪਸ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ।