Logo of Hazur Sahib Board: ਰਾਸ਼ਟਰਪਤੀ ਦਰੌਪਦੀ ਮੁਰਮੂ ਅਤੇ ਡਾ. ਵਿਜੇ ਸਤਬੀਰ ਸਿੰਘ ਨੇ ਜਾਰੀ ਕੀਤਾ ਹਜ਼ੂਰ ਸਾਹਿਬ ਬੋਰਡ ਦਾ ਲੋਗੋ

ਏਜੰਸੀ

ਖ਼ਬਰਾਂ, ਰਾਸ਼ਟਰੀ

Logo of Hazur Sahib Board:

President Draupadi Murmu and Dr. Vijay Satbir Singh released the logo of Hazur Sahib Board

 

Logo of Hazur Sahib Board: ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨੰਦੇੜ ਵਿਖੇ ਮੱਥਾ ਟੇਕਿਆ ਅਤੇ ਹਜ਼ੂਰ ਸਾਹਿਬ ਬੋਰਡ ਦਾ ‘ਲੋਗੋ’ ਜਾਰੀ ਕੀਤਾ।

ਅੱਜ ਸ਼ਾਮ ਨੂੰ ਗੁਰਦਵਾਰਾ ਸਚਖੰਡ ਬੋਰਡ ਨੇ ‘ਰੋਜ਼ਾਨਾ ਸਪੋਕਸਮੈਨ’ ਨੂੰ ਭੇਜੇ ਵੇਰਵਿਆਂ ਵਿਚ ਦਸਿਆ ਕਿ 4 ਸਤੰਬਰ ਨੂੰ ਰਾਸ਼ਟਰਪਤੀ ਪ੍ਰਵਾਰ ਸਣੇ ਹਜ਼ੂਰ ਸਾਹਿਬ ਪੁੱਜੇ, ਜਿਥੇ ਬੋਰਡ ਦੇ ਚੇਅਰਮੈਨ ਸਾਬਕਾ ਆਈ.ਏ.ਐਸ. ਡਾ.ਵਿਜੇ ਸਤਬੀਰ ਸਿੰਘ, ਪੰਜਾਬੀ ਪ੍ਰਮੋਸ਼ਨ ਕੌਂਸਲ ਦਿੱਲੀ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਤੇ ਹੋਰਨਾਂ ਨੇ ਬੋਰਡ ਰਾਹੀਂ ਤਿਆਰ ਕੀਤੇ ਗਏ ‘ਲੋਗੋ’, (ਜਿਸ ’ਤੇ ਗੁਰੂ ਗ੍ਰੰਥ ਜੀ ਮਾਨਿਉ ਅਤੇ ਤਖ਼ਤ ਦਾ ਖੰਡਾ ਖੁੱਦਿਆ ਹੈ),  ਨੂੰ ਜਾਰੀ ਕੀਤਾ। ਮਹਾਰਾਸ਼ਟਰਾ ਦੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ, ਗੁਰਦਵਾਰਾ ਬੋਰਡ ਦੇ ਸੁਪਰਡੈਂਟ ਰਾਜਵਿੰਦਰ ਸਿੰਘ ਕੱਲ੍ਹਾ ਤੇ ਹੋਰ ਵੀ ਹਾਜ਼ਰ ਸਨ।  ਬੋਰਡ ਨੇ ਦਸਿਆ ਕਿ 1956 ਵਿਚ ਹਜ਼ੂਰ ਸਾਹਿਬ ਬੋਰਡ ਬਣਿਆ ਸੀ, ਪਰ ਹੁਣ ਤਕ ਇਸ ਦਾ ਲੋਗੋ ਤਿਆਰ ਨਹੀਂ ਸੀ ਕੀਤਾ ਗਿਆ। ਪਹਿਲੀ ਵਾਰ ਬੋਰਡ ਦੇ ਮੌਜੂਦਾ ਚੇਅਰਮੈਨ ਡਾ.ਵਿਜੇ ਸਤਬੀਰ ਸਿੰਘ ਦੀ ਅਗਵਾਈ ’ਚ ਲੋਗੋ ਬਣ ਕੇ ਤਿਆਰ ਹੋਇਆ ਹੈ।