ਪੈਸਿਆਂ ਨਾਲ ਭਰਿਆ ਬੈਗ ਵਾਪਸ ਕਰਨ ਵਾਲੇ ਨੂੰ ਕੀਤਾ ਜੇਲ ’ਚ ਬੰਦ, ਜਾਣੋ ਪੁਲਿਸ ਦੀ ਜਾਂਚ ’ਚ ਕੀ ਆਇਆ ਸਾਹਮਣੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿੰਡ ਵਾਸੀਆਂ ਅਤੇ ਸਥਾਨਕ ਕਾਰੋਬਾਰੀ ਮਾਲਕਾਂ ਨੇ ਉਸ ਦੀ ਰਿਹਾਈ ਦੀ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ

Representative Image.

ਰਾਏਬਰੇਲੀ : ਕਿਸੇ ਦਾ ਗੁਆਚਿਆ ਪੈਸਿਆਂ ਦਾ ਭਰਿਆ ਬੈਗ ਲੈ ਕੇ ਪੁਲਿਸ ਥਾਣੇ ਪਹੁੰਚਣ ਵਾਲੇ ਇਕ ਵਿਅਕਤੀ ’ਤੇ ਹੀ ਪੁਲਿਸ ਨੇ ਲੁੱਟ-ਖੋਹ ਦਾ ਦੋਸ਼ ਲਗਾਇਆ ਗਿਆ ਅਤੇ ਉਸ ਨੂੰ ਜੇਲ੍ਹ ਭੇਜ ਦਿਤਾ ਗਿਆ।

ਜਮੁਨੀਪੁਰ ਚਾਰੂਹਰ ਦੇ ਰਹਿਣ ਵਾਲੇ ਗੌਰਵ ਉਰਫ ਦੀਪੂ ਨੂੰ 26 ਅਗੱਸਤ  ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦਸਿਆ  ਕਿ ਜਾਂਚ ਤੋਂ ਬਾਅਦ ਸਨਿਚਰਵਾਰ  ਸ਼ਾਮ ਨੂੰ ਉਸ ਨੂੰ ਰਿਹਾਅ ਕਰ ਦਿਤਾ ਗਿਆ। 

ਗੌਰਵ ਨੇ 20 ਅਗੱਸਤ ਨੂੰ ਪਾਣੀ ਲਿਆ ਕੇ ਘਰ ਪਰਤਦੇ ਸਮੇਂ ਬੈਗ ਲੱਭਿਆ ਸੀ ਅਤੇ ਤੁਰਤ ਪਿੰਡ ਦੇ ਮੁੱਖ ਨੁਮਾਇੰਦੇ ਦੇ ਨਾਲ ਸਥਾਨਕ ਥਾਣੇ ਨੂੰ ਇਸ ਦੀ ਸੂਚਨਾ ਦਿਤੀ ਸੀ। 

ਹਾਲਾਂਕਿ, ਪੁਲਿਸ ਨੇ ਉਸ ’ਤੇ  ਲੁੱਟ ਦਾ ਦੋਸ਼ ਲਗਾਇਆ, ਜਿਸ ਦੇ ਨਤੀਜੇ ਵਜੋਂ ਉਸ ਨੂੰ 26 ਅਗੱਸਤ ਨੂੰ ਗ੍ਰਿਫਤਾਰ ਕੀਤਾ ਗਿਆ। ਪਿੰਡ ਵਾਸੀਆਂ ਅਤੇ ਸਥਾਨਕ ਕਾਰੋਬਾਰੀ ਮਾਲਕਾਂ ਨੇ ਉਸ ਦੀ ਰਿਹਾਈ ਦੀ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਦਲੀਲ ਦਿਤੀ ਕਿ ਉਹ ਬੇਕਸੂਰ ਸੀ ਅਤੇ ਪੁਲਿਸ ਨੇ ਕੇਸ ਨੂੰ ਗਲਤ ਢੰਗ ਨਾਲ ਸੰਭਾਲਿਆ ਸੀ। 

ਲੋਕਾਂ ਦੇ ਰੋਸ ਦੇ ਮੱਦੇਨਜ਼ਰ, ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਆਖਰਕਾਰ ਇਹ ਨਿਰਧਾਰਤ ਕੀਤਾ ਕਿ ਉਹ ਲੁੱਟ ’ਚ ਸ਼ਾਮਲ ਨਹੀਂ ਸੀ। ਵਧੀਕ ਪੁਲਿਸ ਸੁਪਰਡੈਂਟ ਸੰਜੀਵ ਕੁਮਾਰ ਸਿਨਹਾ ਨੇ ਕਿਹਾ ਕਿ ਸਬੂਤਾਂ ਦੀ ਘਾਟ ਕਾਰਨ ਪੁਲਿਸ ਨੇ ਗੌਰਵ ਨੂੰ ਰਿਹਾਅ ਕਰਨ ਦੀ ਪਹਿਲ ਕੀਤੀ।