1 ਕਰੋੜ ਰੁਪਏ ਦਾ ਕਲਸ਼ ਚੋਰੀ ਕਰਨ ਵਾਲੇ ਵਿਅਕਤੀ ਨੂੰ ਹਾਪੁੜ ਤੋਂ ਗਿਆ ਗ੍ਰਿਫ਼ਤਾਰ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੈਨ ਸਮਾਜ ਦੇ ਸਮਾਗਮ ’ਚੋਂ ਚੋਰੀ ਹੋਇਆ ਸੀ ਕਲਸ਼

Man arrested from Hapur for stealing urn worth Rs 1 crore

ਨਵੀਂ ਦਿੱਲੀ : ਦਿੱਲੀ ਤੋਂ 1 ਕਰੋੜ ਰੁਪਏ ਦਾ ਕਲਸ਼ ਚੋਰੀ ਕਰਨ ਵਾਲੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਿੱਲੀ ਕ੍ਰਾਈਮ ਬ੍ਰਾਂਚ ਨੇ ਹਾਪੁੜ ਤੋਂ ਮੁਲਜ਼ਮ ਭੂਸ਼ਣ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਨੇ ਲਾਲ ਕਿਲ੍ਹੇ ਦੇ ਸਾਹਮਣੇ ਜੈਨ ਭਾਈਚਾਰੇ ਦੇ ਪ੍ਰੋਗਰਾਮ ਤੋਂ ਕਲਸ਼ ਚੋਰੀ ਕੀਤਾ ਸੀ। ਦਿੱਲੀ ਪੁਲਿਸ ਨੇ ਕਲਸ਼ ਚੋਰ ਭੂਸ਼ਣ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਵਿਰੁੱਧ ਚੋਰੀ ਦੇ ਪੰਜ-ਛੇ ਪੁਰਾਣੇ ਮਾਮਲੇ ਦਰਜ ਹਨ। ਉੱਤਰੀ ਜ਼ਿਲ੍ਹੇ ਦੀ ਟੀਮ ਵੀ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ। ਉਨ੍ਹਾਂ ਨੂੰ ਵੀ ਸੁਰਾਗ ਮਿਲਿਆ, ਪਰ ਕ੍ਰਾਈਮ ਬ੍ਰਾਂਚ ਨੇ ਪਹਿਲਾਂ ਛਾਪਾ ਮਾਰਿਆ ਅਤੇ ਉਸਨੂੰ ਫੜ ਲਿਆ।

ਮੁਲਜ਼ਮ ਦੀ ਭਾਲ ਲਈ 10 ਟੀਮਾਂ ਬਣਾਈਆਂ ਗਈਆਂ ਸਨ। ਸ਼ੁਰੂ ਵਿੱਚ ਸਿਰਫ਼ ਚਾਰ ਟੀਮਾਂ ਹੀ ਜਾਂਚ ਵਿੱਚ ਲੱਗੀਆਂ ਸਨ। ਜ਼ਿਲ੍ਹੇ ਦੇ ਸਾਰੇ ਪੁਲਿਸ ਅਧਿਕਾਰੀ ਜਿਨ੍ਹਾਂ ਵਿੱਚ ਜ਼ਿਲ੍ਹੇ ਦਾ ਸਪੈਸ਼ਲ ਸਟਾਫ, ਏਏਟੀਐਸ, ਐਂਟੀ-ਨਾਰਕੋਟਿਕਸ ਸੈੱਲ ਸ਼ਾਮਲ ਸਨ, ਮੁਲਜ਼ਮ ਦੀ ਭਾਲ ਲਈ ਤਾਇਨਾਤ ਕੀਤੇ ਗਏ ਸਨ। ਕਲਸ਼ ਦੀ ਚੋਰੀ ਤੋਂ ਬਾਅਦ ਜੈਨ ਭਾਈਚਾਰੇ ਵਿੱਚ ਬਹੁਤ ਗੁੱਸਾ ਹੈ। ਭਾਵੇਂ ਕਲਸ਼ ਦੀ ਕੀਮਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ, ਪਰ ਕਲਸ਼ ਪੂਰੇ ਜੈਨ ਭਾਈਚਾਰੇ ਲਈ ਬਹੁਤ ਧਾਰਮਿਕ ਮਹੱਤਵ ਰੱਖਦਾ ਹੈ।