ਮਰਨ ਵਰਤ ‘ਤੇ ਬੈਠੇ ਮਹੰਤ ਪਰਮਹੰਸ ਦਾਸ ਦੀ ਹਾਲਤ ਵਿਗੜੀ, ਪੀਜੀਆਈ ‘ਚ ਕਰਵਾਇਆ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਮ ਮੰਦਰ ਨਿਰਮਾਣ ਦੀ ਮੰਗ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਮਹੰਤ ਪਰਮਹੰਸ ਦਾਸ ਦੀ ਸਹਿਤ ਵਿਗੜਨ ‘ਤੇ ਐਤਵਾਰ ਨੂੰ ਦੇਰ ਰਾਤ ਪੀਜੀਆਈ ‘ਚ ਭਰਤੀ ਕਰਵਾਇਆ ਗਿਆ...

Mahant Paramahansa das

ਰਾਮ ਮੰਦਰ ਨਿਰਮਾਣ ਦੀ ਮੰਗ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਮਹੰਤ ਪਰਮਹੰਸ ਦਾਸ ਦੀ ਸਹਿਤ ਵਿਗੜਨ ‘ਤੇ ਐਤਵਾਰ ਨੂੰ ਦੇਰ ਰਾਤ ਪੀਜੀਆਈ ‘ਚ ਭਰਤੀ ਕਰਵਾਇਆ ਗਿਆ। ਮਹੰਤ ਦੀ ਹਾਲਤ ਜ਼ਿਆਦਾ ਖਰਾਬ ਹੋਣ ਦੀ ਵਜ੍ਹਾ ਨਾਲ ਉਹਨਾਂ ਪੀਸਟ ਆਫ਼ ਆਈਸੀਯੂ ਵਿਚ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੀਐਮ ਯੋਗੀ ਉਹਨਾਂ ਨੂੰ ਦੇਖਣ ਲਈ ਪੀਜੀਆਈ ਆ ਸਕਦੇ ਹਨ।ਪੀਜੀਆਈ ‘ਚ ਭਰਤੀ ਹੋਣ ਤੋਂ ਬਾਅਦ ਪੀਜੀਆਈ ਇਮਾਰਤ ‘ਚ ਭਾਰੀ ਸੰਖਿਆ ਵਿਚ ਪ੍ਰਸ਼ਾਸ਼ਨ ਅਤੇ ਪੁਲਿਸ ਦੇ ਅਫ਼ਸਰ ਮੌਜੂਦ ਹਨ। ਮਰਨ ਵਰਤ ‘ਤੇ ਬੈਠੇ ਪਰਮਹੰਸ ਦੀ ਸਹਿਤ ਵਿਗੜਨ ‘ਤੇ ਪੁਲਿਸ ਨੇ ਉਹਨਾਂ ਨੂੰ ਚੁੱਕ ਕੇ ਲੈ ਗਈ ਸੀ।

ਪਹਿਲਾਂ ਫ਼ੈਜ਼ਲਾਬਾਦ ਵਿਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ। ਰਾਤ ਨੂੰ ਸਹਿਤ ਵਿਗੜਨ ‘ਤੇ ਪ੍ਰਸ਼ਾਸ਼ਨ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੀਜੀਆਈ ਭਰਤੀ ਕਰਵਾਇਆ। ਪੀਜੀਆਈ ‘ਚ ਡਾ. ਰਾਕੇਸ਼ ਕਪੂਰ ਦੀ ਦੇਖ ਰੇਖ ‘ਚ ਉਹਨਾਂ ਦਾ ਇਲਾਜ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਐਤਵਾਰ ਰਾਤ ਉਦਯੋਗਿਕ ਵਿਕਾਸ ਮੰਤਰੀ ਸਤੀਸ਼ ਮਹਾਨਾ ਮਹੰਤ ਪਰਮਹਸ ਦਾਸ ਨੂੰ ਮਿਲਣ ਲਈ ਗਏ ਸੀ। ਮਹੰਤ ਨੂੰ ਮਿਲ ਕੇ ਜਿਵੇਂ ਹੀ ਸਤੀਸ਼ ਮਹਾਨਾ ਮਰਨ ਵਰਤ ਸਥਲ ਦੇ ਲਈ ਰਵਾਨਾ ਹੋਏ। ਭਾਰੀ ਸੰਖਿਆ ‘ਚ ਪੁਲਿਸ ਬਲ ਉਥੇ ਪਹੁੰਚਣ ਲੱਗੇ।

ਵੱਡੀ ਸੰਖਿਆ ‘ਚ ਫੋਰਸ ਨੂੰ ਦੇਖ ਕੇ ਲੋਕਾਂ ਨੂੰ ਡਰ ਹੋ ਗਿਆ ਸੀ ਕਿ ਮਹੰਤ ਪਰਮਹੰਸ ਦਾਸ ਦਾ ਮਰਨ ਵਰਤ ਜਬਰੀ ਤੁੜਵਉਣ ਦੀ ਤਿਆਰੀ ਹੋ ਗਈ ਸੀ। ਜਦੋਂ ਤਕ ਲੋਕ ਕੁਝ ਸਮਝ ਪਾਉਂਦੇ ਉਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਦੀ ਟੀਮ ਮਰਨ ਵਰਤ ਸਥਲ ਉਤੇ ਪਹੁੰਚੀ ਅਤੇ ਦੇਖਦੇ-ਦੇਖਦੇ ਚਾਰ ਜਵਾਨ ਸਾਦੀ ਵਰਦੀ ‘ਚ ਅੱਗੇ ਵਧੇ ਉਹਨਾਂ ਨੂੰ ਮਹੰਤਾਂ ਨੇ ਕਿਹਾ ਕਿ ਬਾਬਾ ਜੀ ਦੀ ਹਾਲਤ ਹੋ ਗਈ ਸੀ ਇਸ ਉਹਨਾਂ ਨੂੰ ਐਂਬੂਲੈਂਸ ਵਿਚ ਪਾ ਦਿੱਤਾ।