ਸਕੂਲੀ ਬੱਸ ਦੀ ਟਕੱਰ, 24 ਤੋਂ ਵੱਧ ਬੱਚੇ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀ ਬੱਚਿਆਂ ਨੂੰ ਜ਼ਿਲਾ ਹਸਪਤਾਲ ਵਿਖੇ ਭਰਤੀ ਕਰਵਾਇਆ ਹੈ। ਇਹ ਹਾਦਸਾ ਸ਼ਕਤੀਨਗਰ ਥਾਣਾ ਇਲਾਕੇ ਦੇ ਖੜੀਆ ਖੇਤਰ ਦਾ ਹੈ।

School bus collision

ਸੋਨਭੱਦਰ, ( ਭਾਸ਼ਾ) : ਉਤਰ ਪ੍ਰਦੇਸ਼ ਦੇ ਸੋਨਭੱਦਰ ਵਿਚ ਉਸ ਸਮੇਂ ਭੱਜ-ਦੋੜ ਪੈ ਗਈ ਜਦ ਅਚਾਨਕ ਵਿਦਿਆਰਥੀਆਂ ਨਾਲ ਭਰੀ ਹੋਈ ਇਕ ਸਕੂਲ ਬੱਸ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ 2 ਦਰਜ਼ਨ ਤੋਂ ਵੱਧ ਬੱਚੇ ਜ਼ਖ਼ਮੀ ਹੋਏ ਹਨ। ਜਦਕਿ ਡਰਾਈਵਰ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀ ਬੱਚਿਆਂ ਨੂੰ ਜ਼ਿਲਾ ਹਸਪਤਾਲ ਵਿਖੇ ਭਰਤੀ ਕਰਵਾਇਆ ਹੈ। ਇਹ ਹਾਦਸਾ ਸ਼ਕਤੀਨਗਰ ਥਾਣਾ ਇਲਾਕੇ ਦੇ ਖੜੀਆ ਖੇਤਰ ਦਾ ਹੈ।

ਇਥੇ ਸਕੂਲ ਬੱਸ ਸਵੇਰੇ ਅਨਪਰਾ ਤੋਂ ਸੀਆਈਐਸਐਫ ਕਲੋਨੀ ਤੋਂ ਜਵਾਨਾਂ ਦੇ ਬੱਚਿਆਂ ਨੂੰ ਲੈ ਕੇ ਕੇਂਦਰੀ ਸਕੂਲ ਸ਼ਕਤੀਨਗਰ ਜਾ ਰਹੀ ਸੀ। ਇਸ ਬੱਸ ਵਿਚ ਲਗਭਗ 72 ਬੱਚੇ ਬੈਠੇ ਸਨ। ਬੱਸ ਅਜੇ ਖੜੀਆ ਬਜ਼ਾਰ ਹੀ ਪਹੁੰਚੀ ਸੀ ਕਿ ਅਚਾਨਕ ਸਾਹਮਣੇ ਆ ਰਹੇ ਤੇਜ਼ ਰਫਤਾਰ ਹਾਈਬਾ ਟਰੱਕ ਨਾਲ ਬੱਸ ਦੀ ਟਕੱਰ ਹੋ ਗਈ। ਜਿਸ ਵਿਚ 30 ਬੱਚੇ ਜ਼ਖ਼ਮੀ ਹੋ ਗਏ। ਹਾਦਸੇ ਵਿਚ 10 ਬੱਚਿਆਂ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ।

ਨਾਲ ਹੀ ਬਸ ਦੇ ਡਰਾਈਵਰ ਦੀ ਹਾਲਤ ਵੀ ਗੰਭੀਰ ਹੈ। ਸਥਾਨਕ ਲੋਕਾਂ ਦੀ ਸੂਚਨਾ ਤੇ ਪਹੁੰਚੀ ਪੁਲਿਸ ਨੇ ਬਚਾਅ ਆਪ੍ਰੇਸ਼ਨ ਸ਼ੁਰੂ ਕੀਤਾ। ਸਾਰੇ ਜ਼ਖ਼ਮੀਆਂ ਨੂੰ ਐਨਪੀਟੀਸੀ ਹਸਪਤਾਲ ਸ਼ਕਤੀਨਗਰ ਭੇਜਿਆ ਗਿਆ। ਇਸ ਘਟਨਾ ਦੀ ਜਾਣਕਾਰੀ ਮਾਂ-ਬਾਪ ਨੂੰ ਮਿਲੀ ਤਾਂ ਭੱਜ-ਦੋੜ ਪੈ ਗਈ। ਮੌਕੇ ਤੇ ਪਹੁੰਚੇ ਮਜ਼ਦੂਰ ਯੂਨੀਅਨ ਦੇ ਨੇਤਾ ਦਾ  ਕਹਿਣਾ ਹੈ ਕਿ

ਹਾਈਬਾ ਟਰੱਕ ਚਾਲਕ ਦੀ ਲਾਪਰਵਾਹੀ ਨਾਲ ਇਹ ਹਾਦਸਾ ਹੋਇਆ ਹੈ। ਟਰੱਕ ਚਾਲਕ ਸ਼ਰਾਬ ਦੇ ਨਸ਼ੇ ਦੀ ਹਾਲਤ ਵਿਚ ਸੀ। ਸਮਾਂ ਚੰਗਾ ਸੀ ਕਿ ਬੱਸ ਡੂੰਘੀ ਖੱਡ ਵਿਚ ਨਹੀਂ ਡਿਗੀ। ਜੇਕਰ ਅਜਿਹਾ ਹੁੰਦਾ ਦਾਂ ਵੱਡਾ ਹਾਦਸਾ ਹੋ ਸਕਦਾ ਸੀ। ਇਸ ਘਟਨਾ ਵਿਚ ਕੁਲ 30 ਲੋਕ ਜ਼ਖ਼ਮੀ ਹੋਏ ਜਿਸ ਵਿਚ ਸਕੂਲੀ ਬੱਚੇ ਅਤੇ ਬੱਸ ਦਾ ਸਟਾਫ ਸ਼ਾਮਿਲ ਹੈ।