ਅਮੇਠੀ ‘ਚ ਜਲਦ ਬਣੇਗੀ ਏਕੇ-203 ਰਾਇਫ਼ਲਜ਼, ਇਕ ਮਿੰਟ 'ਚ ਦਾਗੇਗੀ 600 ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੱਖਿਆ ਉਦਯੋਗ ਦੇ ਖੇਤਰ ਵਿਚ ਤੇਜ਼ੀ ਨਾਲ ਉਭਰਦੇ ਯੂਪੀ ਦੇ ਅਮੇਠੀ ਜ਼ਿਲ੍ਹੇ ਵਿਚ ਜਲਦ...

Ak-203 Rifle Deal

ਅਮੇਠੀ: ਰੱਖਿਆ ਉਦਯੋਗ ਦੇ ਖੇਤਰ ਵਿਚ ਤੇਜ਼ੀ ਨਾਲ ਉਭਰਦੇ ਯੂਪੀ ਦੇ ਅਮੇਠੀ ਜ਼ਿਲ੍ਹੇ ਵਿਚ ਜਲਦ ਹੀ ਦੁਨੀਆਂ ਦੀਆਂ ਸਭ ਤੋਂ ਘਾਤਕ ਰਾਇਫ਼ਲਾਂ ਵਿਚ ਸ਼ੁਮਾਰ ਏਕੇ-203 ਰਾਇਫ਼ਲਜ਼ ਦਾ ਨਿਰਮਾਣ ਸ਼ੁਰੂ ਹੋ ਰਿਹਾ ਹੈ। ‘ਮੇਕ ਇਨ ਇੰਡੀਆ’ ਅਭਿਆਨ ਦੇ ਅਧੀਨ ਅਮੇਠੀ ਰਾਇਫ਼ਲਜ਼ ਫੈਕਟਰੀ ਵਿਚ 6.7 ਲੱਖ ਰਾਇਫ਼ਲਾਂ ਦਾ ਨਿਰਮਾਣ ਕੀਤਾ ਜਾਵੇਗਾ। ਫ਼ੌਜ ਤਕਨੀਕੀ ਸ਼ਰਤਾਂ ਦੀ ਮੰਜ਼ੂਰੀ ਦੇਣ ਜਾ ਰਹੀ ਹੈ ਅਤੇ ਅਗਲੇ ਮਹੀਨੇ ਤੱਕ ਕਾਰੋਬਾਰ ਦੀ ਬੋਲੀ ਲਗਾਈ ਜਾਵੇਗੀ। ਇਸ ਤੋਂ ਬਾਅਦ ਅਮੇਠੀ ਫ਼ੈਕਟਰੀ ਦੇ ਨਿਰਮਾਣ ਦਾ ਰਸਤਾ ਸਾਫ਼ ਹੋ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਇੰਡੋ-ਰਸ਼ੀਅਨ ਪ੍ਰਾਇਵੇਟ ਲਿਮਟੇਡ ਜੁਆਇੰਟ ਵੇਂਚਰ ਦੇ ਨਾਲ ਏਕੇ-203 ਰਾਇਫ਼ਲਾਂ ਨੂੰ ਬਣਾਉਣ ਦਾ ਕਰਾਰ ਹੋਵੇਗਾ। ਦੱਸ ਦਈਏ ਕਿ ਇਸ ਸਾਲ ਮਾਰਚ ਵਿਚ ਅਮੇਠੀ ਦੀ ਫ਼ੈਕਟਰੀ ਦਾ ਉਦਘਾਟਨ ਹੋਇਆ ਸੀ ਪਰ ਹਲੇ ਰਾਇਫ਼ਲ ਬਣਾਉਣ ਦਾ ਆਰਡਰ ਨਹੀਂ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰੂਸ ਇਸ ਅਤਿਆਧੁਨਿਕ ਰਾਇਫ਼ਲਜ਼ ਦੀ ਪੂਰੀ ਤਕਨੀਕ ਭਾਰਤ ਨੂੰ ਟ੍ਰਾਂਸਫ਼ਰ ਕਰੇਗਾ। ਪ੍ਰਰੰਪਰਿਕ ਪੜਾਅ ਵਿਚ ਫ਼ੌਜ ਦੇ ਲਈ 6.7 ਲੱਖ ਰਾਇਫ਼ਲਜ਼ ਬਣਾਈਆਂ ਜਾਣਗੀਆਂ।

ਇਸ ਤੋਂ ਬਾਅਦ ਅਰਧ ਸੈਨਿਕ ਬਲਾਂ ਨੂੰ ਵੀ ਇਹ ਰਾਇਫ਼ਲਜ਼ ਦਿੱਤੀ ਜਾ ਸਕਦੀ ਹੈ ਇਸ ਨਾਲ ਰਾਇਫ਼ਲਾਂ ਦੀ ਕੁੱਲ ਗਿਣਤੀ 7.5 ਲੱਖ ਨੂੰ ਪਾਰ ਕਰ ਸਕਦੀ ਹੈ। ਅਜਿਹੀ ਯੋਜਨਾ ਹੈ ਕਿ ਇਕ ਲੱਖ ਰਾਇਫ਼ਲਾਂ ਦੇ ਜਰੂਰੀ ਸਪੇਅਰ ਪਾਰਟਸ ਨੂੰ ਰੂਸ ਤੋਂ ਲਿਆਇਆ ਜਾਵੇਗਾ ਅਤੇ ਇਸ ਤੋਂ ਬਾਅਦ ਇਸ ਨੂੰ ਭਾਰਤ ਵਿਚ ਹੀ ਬਣਾਇਆ ਜਾਵੇਗਾ। ਅਮੇਠੀ ਫ਼ੈਕਟਰੀ ਵਿਚ ਇਸ ਰਾਇਫ਼ਲਜ਼ ਨੂੰ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਫ਼ੌਜ ਦੇ ਇਕ ਮੇਜਰ ਜਨਰਲ ਨੂੰ ਇਸ ਪੂਰੇ ਪ੍ਰਾਜੈਕਟ ਦਾ ਹੈਡ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਏਕੇ-203 ਰਾਇਫ਼ਲ ਕਰੀਬ 1000 ਡਾਲਰ ਦੀ ਪਵੇਗੀ।

ਬੇਹੱਦ ਖ਼ਾਸ ਹੈ ਏਕੇ-203

ਰੂਸ ਦੀ ਏਕੇ-203 ਰਾਇਫ਼ਲਜ਼ ਦੁਨੀਆਂ ਦੀ ਸਭ ਤੋਂ ਆਧੁਨਿਕ ਅਤੇ ਘਾਤਕ ਰਾਇਫ਼ਲਜ਼ ਵਿਚੋਂ ਇਕ ਹੈ। ਇਸਦੇ ਆਉਣ ‘ਤੇ ਫ਼ੌਜ ਨੂੰ ਅਕਸਰ ਜਾਮ ਹੋਣ ਵਾਲੀਆਂ ਇੰਸਾਸ ਰਾਇਫ਼ਲਾਂ ਤੋਂ ਮੁਕਤੀ ਮਿਲ ਜਾਵੇਗੀ। ਏਕੇ-203 ਬੇਹੱਦ ਹਲਕੀ ਅਤੇ ਛੋਟੀ ਹੈ ਜਿਸ ਨਾਲ ਇਸ ਨੂੰ ਲੈ ਕੇ ਜਾਣਾ ਬਹੁਤ ਆਸਾਨ ਹੈ। ਇਸ ਵਿਚ 7.62 ਐਮਐਮ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਇਹ ਰਾਇਫ਼ਲਜ਼ ਇਕ ਮਿੰਟ ਵਿਚ 600 ਗੋਲੀਆਂ ਜਾ ਇਕ ਸੈਕੰਡ ਵਿਚ 10 ਗੋਲੀਆਂ ਦਾਗ ਸਕਦੀ ਹੈ। ਇਸਨੂੰ ਆਟੋਮੈਟਿਕ ਅਤੇ ਸੇਮੀ ਆਟੋਮੈਟਿਕ ਦੋਨੋਂ ਮੋਡ ‘ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸਦੀ ਮਾਰੂ ਸਮਰੱਥਾ 400 ਮੀਟਰ ਹੈ। ਸੁਰੱਖਿਆ ਬਲਾਂ ਨੂੰ ਦਿੱਤੀ ਜਾਣ ਵਾਲੀ ਇਸ ਰਾਇਫ਼ਲ ਨੂੰ ਪੂਰੀ ਤਰ੍ਹਾ ਲੋਡ ਕੀਤੇ ਜਾਣ ਤੋਂ ਬਾਅਦ ਕੁੱਲ ਵਜਨ 4 ਕਿਲੋਗ੍ਰਾਮ ਦੇ ਲਗਪਗ ਹੋਵੇਗਾ।