ਹਵਾਈ ਸਰਹੱਦਾਂ ਦੀ ਦਿਨ-ਰਾਤ ਰਾਖੀ ਤੇ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ-ਹਵਾਈ ਫੌਜ ਮੁਖੀ
ਖੇਤਰ 'ਚ ਗੁਆਂਢੀਆਂ ਦੀ ਵਧਦੀ ਲਾਲਸਾ ਤੋਂ ਪੈਦਾ ਹੋਏ ਖ਼ਤਰੇ ਅਤੇ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ।
AIR FORCE DAY
ਹਿੰਡਨ- ਹਰ ਸਾਲ 8 ਅਕਤੂਬਰ ਦਾ ਦਿਨ ਦੇਸ਼ ਵਿਚ ਭਾਰਤੀ ਹਵਾਈ ਫੌਜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਰਤੀ ਹਵਾਈ ਸੈਨਾ ਇਸ ਸਾਲ 8 ਅਕਤੂਬਰ 2020 ਨੂੰ ਆਪਣੀ 88 ਵੀਂ ਵਰ੍ਹੇਗੰਢ ਮਨਾਉਣ ਜਾ ਰਹੀ ਹੈ। ਇਸ ਮੌਕੇ 'ਤੇ ਹਵਾਈ ਸੈਨਾ ਦੇ ਵੱਖ-ਵੱਖ ਹਵਾਈ ਜਹਾਜ਼ 'ਚ ਪ੍ਰਦਰਸ਼ਨ ਦਿਖਾਉਣਗੇ। ਭਾਰਤ ਸਰਕਾਰ ਦੁਆਰਾ ਦਿੱਤੀ ਗਈ। ਇਸ ਮੌਕੇ ਤੇ ਅੱਜ ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰ. ਕੇ. ਐਸ. ਭਦੌਰੀਆ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹਵਾਈ ਫੌਜ ਦੇਸ਼ ਦੀਆਂ ਹਵਾਈ ਸਰਹੱਦਾਂ ਦੀ ਦਿਨ-ਰਾਤ ਰਾਖੀ ਕਰਨ ਅਤੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ।