DRI ਵੱਲੋਂ ਮੁੰਬਈ ਬੰਦਰਗਾਹ ’ਤੇ ਛਾਪੇਮਾਰੀ, 125 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਮਾਮਲੇ ਵਿਚ ਹੁਣ ਤੱਕ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

DRI Seized 25 Kg Heroin from Mumbai Port

 

ਮੁੰਬਈ: ਮੁੰਬਈ ਵਿਚ ਚੱਲ ਰਹੇ ਕਰੂਜ਼ ਡਰੱਗਜ਼ ਪਾਰਟੀ (Cruise Drugs Party) ਮਾਮਲੇ ਵਿਚ, ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਦੀ ਟੀਮ ਨੇ ਮੁੰਬਈ ਬੰਦਰਗਾਹ (Mumbai Port) ਉੱਤੇ ਛਾਪੇਮਾਰੀ ਕੀਤੀ ਹੈ। ਇੱਥੇ ਇੱਕ ਕੰਟੇਨਰ ਤੋਂ 25 ਕਿਲੋ ਹੈਰੋਇਨ (25 Kg Heroin siezed) ਬਰਾਮਦ ਕੀਤੀ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ ਲਗਭਗ 125 ਕਰੋੜ (125 Crores) ਰੁਪਏ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿਚ ਹੁਣ ਤੱਕ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਹੋਰ ਪੜ੍ਹੋ: ਹਾਕੀ ਖਿਡਾਰੀ ਸ਼ਰਮੀਲਾ ਨੂੰ ਦਿੱਤਾ ਜਾਵੇਗਾ ਸਰਬੋਤਮ ਮਹਿਲਾ ਖਿਡਾਰੀ ਪੁਰਸਕਾਰ

DRI ਦੀ ਮੁੰਬਈ ਇਕਾਈ ਨੇ ਬੰਦਰਗਾਹ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਨਵੀਂ ਮੁੰਬਈ ਦੇ 62 ਸਾਲਾ ਕਾਰੋਬਾਰੀ ਜਯੇਸ਼ ਸਾਂਘਵੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਂਘਵੀ 'ਤੇ ਇਰਾਨ ਤੋਂ ਮੂੰਗਫਲੀ ਦੇ ਤੇਲ ਦੀ ਇਕ ਖੇਪ ਵਿਚ ਹੈਰੋਇਨ ਲੁਕਾਉਣ ਅਤੇ ਮੁੰਬਈ ਲਿਆਉਣ ਦਾ ਦੋਸ਼ ਲੱਗਾ ਹੈ। DRI ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਅਧਾਰ ’ਤੇ, ਨਵੀਂ ਮੁੰਬਈ ਵਿਚ ਈਰਾਨ ਤੋਂ ਆਇਆ ਇੱਕ ਕੰਟੇਨਰ ਫੜਿਆ ਗਿਆ ਸੀ ਅਤੇ ਉਸ ਦੀ ਤਲਾਸ਼ੀ ਵਿਚ ਹੈਰੋਇਨ ਬਰਾਮਦ ਹੋਈ।

ਹੋਰ ਪੜ੍ਹੋ: UNESCO ਦੀ ਰਿਪੋਰਟ ਵਿਚ ਖੁਲਾਸਾ, ਪੰਜਾਬ ਦੇ ਸਕੂਲਾਂ ਵਿਚ ਕੁੱਲ 4442 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ

DRI ਅਧਿਕਾਰੀ ਨੇ ਕਿਹਾ ਕਿ ਇਹ ਕੰਟੇਨਰ ਵੈਭਵ ਇੰਟਰਪ੍ਰਾਈਜ਼ੇਜ਼ ਦੇ ਸੰਦੀਪ ਠੱਕਰ ਦੁਆਰਾ ਆਯਾਤ ਕੀਤਾ ਗਿਆ ਸੀ, ਜਿਸ ਦਾ ਮਸਜਿਦ ਬੰਦਰ ਵਿਚ ਦਫ਼ਤਰ ਹੈ। DRI ਟੀਮ ਵੱਲੋਂ ਠੱਕਰ ਤੋਂ ਪੁੱਛਗਿੱਛ ਵੀ ਕੀਤੀ ਗਈ ਅਤੇ ਉਸ ਨੇ ਦੱਸਿਆ ਕਿ ਸਾਂਘਵੀ ਨੇ ਉਸ ਨੂੰ ਆਪਣੀ ਫਰਮ ਦੇ IEC ’ਤੇ ਈਰਾਨ ਤੋਂ ਸਮਾਨ ਆਯਾਤ ਕਰਨ ਲਈ 10,000 ਰੁਪਏ ਪ੍ਰਤੀ ਖੇਪ ਦੀ ਪੇਸ਼ਕਸ਼ ਕੀਤੀ ਸੀ। ਉਹ 15 ਸਾਲਾਂ ਤੋਂ ਸਾਂਘਵੀ ਨਾਲ ਕਾਰੋਬਾਰ ਕਰ ਰਿਹਾ ਸੀ, ਇਸ ਲਈ ਉਸ ਨੇ ਉਸ 'ਤੇ ਭਰੋਸਾ ਕੀਤਾ।

ਹੋਰ ਪੜ੍ਹੋ: ਸਾਡੀ ਸਰਕਾਰ ਆਉਣ 'ਤੇ ਕਿਸਾਨਾਂ ਨੂੰ ਮਿਲਣਗੇ ਕਰੋੜਾਂ ਰੁਪਏ - ਅਖਿਲੇਸ਼ ਯਾਦਵ 

ਇਸ ਦੇ ਨਾਲ ਹੀ DRI ਨੇ ਸਾਂਘਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਦੇ ਖਿਲਾਫ਼ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੌਪਿਕ ਸਬਸਟੈਂਸ ਐਕਟ (NDPS) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਵੀਰਵਾਰ ਨੂੰ ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 11 ਅਕਤੂਬਰ ਤੱਕ DRI ਹਿਰਾਸਤ ਵਿਚ ਭੇਜ ਦਿੱਤਾ ਹੈ। ਸਾਂਘਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ DRI ਟੀਮ ਅੱਜ ਸਵੇਰ ਤੋਂ ਮੁੰਬਈ ਬੰਦਰਗਾਹ 'ਤੇ ਮੌਜੂਦ ਕੁਝ ਹੋਰ ਕੰਟੇਨਰਾਂ ਦੀ ਵੀ ਤਲਾਸ਼ੀ ਲੈ ਰਹੀ ਹੈ।