Balbir Singh Seechewal: ਸੰਤ ਬਲਬੀਰ ਸਿੰਘ ਸੀਚੇਵਾਲ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਕਮੇਟੀ ਦੇ ਬਣੇ ਮੈਂਬਰ
ਇਸ ਕਮੇਟੀ ’ਚ ਕੁੱਲ 31 ਮੈਂਬਰ ਹਨ, ਜਿਨ੍ਹਾਂ ’ਚੋਂ 10 ਮੈਂਬਰ ਰਾਜ ਸਭਾ ਦੇ ਹਨ ਅਤੇ 21 ਮੈਂਬਰ ਲੋਕ ਸਭਾ ਤੋਂ ਹਨ
Balbir Singh Seechewal: ਪਾਰਲੀਮੈਂਟ ’ਚ ਬਣਾਈਆਂ ਜਾਂਦੀਆਂ ਸਥਾਈ ਕਮੇਟੀਆਂ ਦੇ ਗਠਨ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਕਮੇਟੀ ਦੇ ਮੈਂਬਰ ਬਣਾਇਆ ਗਿਆ ਹੈ। ਇਸ ਕਮੇਟੀ ’ਚ ਕੁੱਲ 31 ਮੈਂਬਰ ਹਨ, ਜਿਨ੍ਹਾਂ ’ਚੋਂ 10 ਮੈਂਬਰ ਰਾਜ ਸਭਾ ਦੇ ਹਨ ਅਤੇ 21 ਮੈਂਬਰ ਲੋਕ ਸਭਾ ਤੋਂ ਹਨ। ਇਸ ਕਮੇਟੀ ਦੇ ਚੇਅਰਮੈਨ ਉਲਕਾ, ਸ਼੍ਰੀ ਸਪਤਗਿਰੀ ਸ਼ੰਕਰ ਹਨ।
ਜ਼ਿਕਰਯੋਗ ਹੈ ਕਿ ਪਾਰਲੀਮੈਂਟ ਵਿਚ ਬਣਾਈਆਂ ਜਾਂਦੀਆਂ ਇਨ੍ਹਾਂ ਕਮੇਟੀਆਂ ’ਚ ਟੂਰ ਪ੍ਰੋਗਰਾਮਾਂ ਰਾਹੀਂ ਗਰਾਊਂਡ ਲੈਵਲ ਉਪਰ ਹੋ ਰਹੇ ਕੰਮਾਂ ਬਾਰੇ ਸਮੀਖਿਆ ਕੀਤੀ ਜਾਂਦੀ ਹੈ, ਜਿਸਦੀ ਰਿਪੋਰਟਾਂ ਤਿਆਰ ਕਰ ਕੇ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿਚ ਪੇਸ਼ ਕੀਤੀਆਂ ਜਾਣਗੀਆਂ। ਇਸ ਦੇ ਆਧਾਰ ’ਤੇ ਸਰਕਾਰ ਵੱਲੋਂ ਨਵੇਂ ਕਾਨੂੰਨ ਬਣਾਏ ਜਾਂਦੇ ਹਨ ਤੇ ਫੰਡ ਜਾਰੀ ਕੀਤੇ ਜਾਂਦੇ ਹਨ। ਇਸ ਕਮੇਟੀ ਦੀ ਪਹਿਲੀ ਮੀਟਿੰਗ 16 ਅਕੂਤਬਰ 2024 ਨੂੰ ਹੋਵੇਗੀ।