Jammu Kashmir Election: ‘ਆਪ’ ਦਾ ਖੁੱਲ੍ਹਿਆ ਖਾਤਾ; ਡੋਡਾ ’ਚ ਮਹਿਰਾਜ ਮਲਿਕ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਹਾਸਲ
Jammu Kashmir Election: ਭਾਜਪਾ ਉਮੀਦਵਾਰ ਗਜੈ ਸਿੰਘ ਰਾਣਾ ਨੂੰ 4548 ਵੋਟਾਂ ਨਾਲ ਹਰਾਇਆ
Jammu Kashmir Election: ਹਰਿਆਣਾ 'ਚ ਜ਼ੀਰੋ ਖਾਤਾ ਅਤੇ ਜੰਮੂ-ਕਸ਼ਮੀਰ 'ਚ 'ਆਪ' ਦਾ ਖਾਤਾ ਖੁੱਲ੍ਹਣ ਕਾਰਨ ਇਸ ਸੀਟ 'ਤੇ ਭਾਜਪਾ ਉਮੀਦਵਾਰ ਵੱਡੇ ਫਰਕ ਨਾਲ ਹਾਰ ਗਏ ਹਨ।
ਦਿੱਲੀ ਦੇ ਨਾਲ ਲੱਗਦੇ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਜੋਰਦਾਰ ਢੰਗ ਨਾਲ ਵਿਧਾਨ ਸਭਾ ਚੋਣਾਂ ਲੜੀਆਂ ਹਨ। ਆਮ ਆਦਮੀ ਪਾਰਟੀ ਇੱਥੇ ਕੁਝ ਵੀ ਕਮਾਲ ਨਹੀਂ ਕਰ ਸਕੀ। ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਵੀ ਉਮੀਦਵਾਰ ਚੋਣ ਨਹੀਂ ਜਿੱਤ ਰਿਹਾ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ 'ਚ ਪਹਿਲੀ ਵਾਰ ਆਮ ਆਦਮੀ ਪਾਰਟੀ (ਆਪ) ਦਾ ਖਾਤਾ ਖੁੱਲ੍ਹਿਆ ਹੈ।
ਡੋਡਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿਰਾਜ ਮਲਿਕ ਨੇ ਜਿੱਤ ਦਰਜ ਕੀਤੀ ਹੈ। ਮਹਿਰਾਜ ਮਲਿਕ ਨੇ ਭਾਜਪਾ ਉਮੀਦਵਾਰ ਨੂੰ 4548 ਵੋਟਾਂ ਨਾਲ ਹਰਾਇਆ ਹੈ। ਚੋਣ ਕਮਿਸ਼ਨ ਮੁਤਾਬਕ ਮਹਿਰਾਜ ਮਲਿਕ ਨੂੰ 22611 ਵੋਟਾਂ ਮਿਲੀਆਂ ਹਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗਜੈ ਸਿੰਘ ਰਾਣਾ ਨੂੰ 18063 ਮਿਲੀ ਹੈ।
CM ਭਗਵੰਤ ਸਿੰਘ ਮਾਨ ਨੇ ਟਵੀਟ ਕਰ ਕੇ ਲਿਖਿਆ
ਜੰਮੂ ਕਸ਼ਮੀਰ ਦੇ ਡੋਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਹਰਾਜ ਮਲਿਕ ਜੀ ਨੂੰ ਸ਼ਾਨਦਾਰ ਜਿੱਤ ਦੀਆਂ ਬਹੁਤ-ਬਹੁਤ ਮੁਬਾਰਕਾਂ... ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦਾ ਕਾਫ਼ਲਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ... ਹੁਣ ਦੇਸ਼ ਦੇ ਪੰਜ ਰਾਜਾਂ ਵਿੱਚ 'ਆਪ' ਦੇ ਵਿਧਾਇਕ ਹਨ.. ਸਮੁੱਚੀ ਲੀਡਰਸ਼ਿਪ ਅਤੇ ਵਲੰਟੀਅਰਾਂ ਨੂੰ ਵੀ ਬਹੁਤ-ਬਹੁਤ ਵਧਾਈਆਂ... ਇਨਕਲਾਬ ਜ਼ਿੰਦਾਬਾਦ