ਚੋਣ ਕਮਿਸ਼ਨ ਨੇ ਕਾਂਗਰਸ ਬੁਲਾਰੇ ਜੈਰਾਮ ਰਮੇਸ਼ ਵੱਲੋਂ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਚੋਣ ਨਤੀਜਿਆਂ ਨੂੰ ਹੌਲੀ ਅਪਡੇਟ ਕਰਨ ਦੇ ਦੋਸ਼ ਨਕਾਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

Haryana Election: ਆਪਣੇ ਅਧਿਕਾਰੀਆਂ ਨੂੰ ਵੈਬਸਾਈਟ ਨੂੰ "ਸੱਚੇ ਅਤੇ ਸਹੀ ਅੰਕੜਿਆਂ ਨਾਲ ਅਪਡੇਟ ਕਰਨ ਲਈ ਤੁਰੰਤ ਨਿਰਦੇਸ਼ ਜਾਰੀ ਕਰਨ ।

Seeing the defeat in Haryana, Congress raised questions on the Election Commission

 


Haryana Election: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ। ਰੁਝਾਨਾਂ 'ਚ ਭਾਜਪਾ ਕਾਫੀ ਅੱਗੇ ਅਤੇ ਕਾਂਗਰਸ ਪਿੱਛੇ ਨਜ਼ਰ ਆ ਰਹੀ ਹੈ। ਕਾਂਗਰਸੀ ਆਗੂਆਂ ਨੇ ਚੋਣ ਕਮਿਸ਼ਨ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਚੋਣ ਕਮਿਸ਼ਨ ਵੈੱਬਸਾਈਟ 'ਤੇ ਡਾਟਾ ਨਹੀਂ ਦਿਖਾ ਰਿਹਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਸਾਈਟ 'ਤੇ ਲਿਖਿਆ ਕੀ ਭਾਜਪਾ ਪੁਰਾਣੇ ਅਤੇ ਗੁੰਮਰਾਹਕੁੰਨ ਰੁਝਾਨਾਂ ਨੂੰ ਸਾਂਝਾ ਕਰਕੇ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ?

ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਕਿਰਿਆ ਵੋਟਰਾਂ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ ਅਤੇ ਚੋਣ ਪ੍ਰਕਿਰਿਆ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਕਰ ਰਹੀ ਹੈ। ਜੈ ਰਾਮ ਰਮੇਸ਼ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਨਤੀਜੇ ਜਲਦੀ ਅਤੇ ਸਟੀਕਤਾ ਨਾਲ ਸਾਂਝੇ ਕੀਤੇ ਜਾਣ ਤਾਂ ਜੋ ਵੋਟਰਾਂ ਅਤੇ ਜਨਤਾ ਦਾ ਭਰੋਸਾ ਬਰਕਰਾਰ ਰਹੇ।

ਕਾਂਗਰਸ ਦੇ ਜਨਰਲ ਸਕੱਤਰ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਚੋਣ ਕਮਿਸ਼ਨ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਬੇਨਤੀ ਕੀਤੀ ਗਈ ਕਿ ਉਹ ਆਪਣੇ ਅਧਿਕਾਰੀਆਂ ਨੂੰ ਵੈਬਸਾਈਟ ਨੂੰ "ਸੱਚੇ ਅਤੇ ਸਹੀ ਅੰਕੜਿਆਂ ਨਾਲ ਅਪਡੇਟ ਕਰਨ ਲਈ ਤੁਰੰਤ ਨਿਰਦੇਸ਼ ਜਾਰੀ ਕਰਨ ।

ਚੋਣ ਕਮਿਸ਼ਨ ਨੇ ਕਾਂਗਰਸ ਬੁਲਾਰੇ ਜੈਰਾਮ ਰਮੇਸ਼ ਵੱਲੋਂ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਵਿਧਾਨ ਸਭਾ ਚੋਣ ਨਤੀਜਿਆਂ ਨੂੰ ਹੌਲੀ ਅਪਡੇਟ ਕਰਨ ਦੇ ਦੋਸ਼ ਨੂੰ ਨਕਾਰਿਆ

ਲਿਖਿਆ- ‘ਕਮਿਸ਼ਨ ਗੈਰ-ਜ਼ਿੰਮੇਵਾਰਾਨਾ, ਬੇਬੁਨਿਆਦ ਅਤੇ ਗੈਰ-ਪ੍ਰਮਾਣਿਤ ਬਿਰਤਾਂਤਾਂ ਨੂੰ ਗੁਪਤ ਤੌਰ 'ਤੇ ਭਰੋਸੇਯੋਗਤਾ ਦੇਣ ਦੀ ਤੁਹਾਡੀ ਕੋਸ਼ਿਸ਼ ਨੂੰ ਸਪੱਸ਼ਟ ਤੌਰ 'ਤੇ ਰੱਦ ਕਰਦਾ ਹੈ।’’