Assembly Election Results: ਹਰਿਆਣਾ ਅਤੇ ਜੰਮੂ-ਕਸ਼ਮੀਰ 'ਚ ਸੱਤਾ ਦੀ ਚਾਬੀ ਕਿਸ ਦੇ ਕੋਲ ਆਵੇਗੀ, ਕੁਝ ਸਮੇਂ 'ਚ ਆਉਣਗੇ ਨਤੀਜੇ
Assembly Election Results: ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗਠਜੋੜ ਨਾਲ ਇਹ ਚੋਣ ਲੜ ਰਹੇ ਹਨ, ਜਦਕਿ ਭਾਜਪਾ ਇਕੱਲੀ ਚੋਣ ਲੜ ਰਹੀ ਹੈ।
Assembly Election Results: ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੁਝ ਹੀ ਸਮੇਂ ਵਿੱਚ ਆਉਣ ਵਾਲੇ ਹਨ। ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ਲਈ ਤਿੰਨ ਪੜਾਵਾਂ 'ਚ ਵੋਟਿੰਗ ਹੋਈ, ਜਦਕਿ ਹਰਿਆਣਾ ਦੀਆਂ 90 ਸੀਟਾਂ 'ਤੇ 5 ਅਕਤੂਬਰ ਨੂੰ ਇਕੋ ਪੜਾਅ 'ਚ ਵੋਟਿੰਗ ਹੋਈ। ਜਿੱਥੇ ਇੱਕ ਪਾਸੇ ਭਾਜਪਾ ਨੂੰ ਹਰਿਆਣਾ ਵਿੱਚ ਤੀਜੀ ਵਾਰ ਸੱਤਾ ਵਿੱਚ ਵਾਪਸੀ ਦੀ ਉਮੀਦ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸ ਦੀ ਵੀ ਵਾਪਸੀ ਦੇ ਆਸਾਰ ਨਜ਼ਰ ਆ ਰਹੇ ਹਨ।
ਜੰਮੂ-ਕਸ਼ਮੀਰ ਵਿੱਚ ਪਿਛਲੀਆਂ ਚੋਣਾਂ 2014 ਵਿੱਚ ਹੋਈਆਂ ਸਨ। ਇਸ ਵਾਰ ਦੀ ਚੋਣ ਕਈ ਪੱਖਾਂ ਤੋਂ ਖਾਸ ਹੈ। ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗਠਜੋੜ ਨਾਲ ਇਹ ਚੋਣ ਲੜ ਰਹੇ ਹਨ, ਜਦਕਿ ਭਾਜਪਾ ਇਕੱਲੀ ਚੋਣ ਲੜ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਤਿੰਨ ਪੜਾਵਾਂ 'ਚ ਵੋਟਿੰਗ ਹੋਈ। ਇੱਥੇ ਪਹਿਲੇ ਪੜਾਅ ਤਹਿਤ 18 ਸਤੰਬਰ, ਦੂਜੇ ਪੜਾਅ ਤਹਿਤ 25 ਸਤੰਬਰ ਅਤੇ ਤੀਜੇ ਪੜਾਅ ਤਹਿਤ 1 ਅਕਤੂਬਰ ਨੂੰ ਵੋਟਾਂ ਪਈਆਂ ਸਨ। ਤਿੰਨਾਂ ਗੇੜਾਂ ਵਿੱਚ ਕੁੱਲ ਮਿਲਾ ਕੇ 63.45 ਫੀਸਦੀ ਵੋਟਿੰਗ ਹੋਈ। ਇਸ ਵਾਰ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨੇ ਗਠਜੋੜ ਕਰਕੇ ਚੋਣਾਂ ਲੜੀਆਂ ਹਨ, ਜਦੋਂ ਕਿ ਮਹਿਬੂਬਾ ਮੁਫਤੀ ਦੀ ਪੀਡੀਪੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਇਕੱਲਿਆਂ ਲੜ ਰਹੀਆਂ ਹਨ।