CRPF ਕੈਂਪ ‘ਚ ਜਵਾਨ ਨੇ ਆਪਣੇ ਹੀ ਦੋਸਤਾਂ ‘ਤੇ ਕੀਤੀ ਫਾਇਰਿੰਗ, 4 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਜਵਾਨ ਗੰਭੀਰ ਜ਼ਖਮੀ

Firing

 

ਰਾਏਪੁਰ : ਛੱਤੀਸਗੜ੍ਹ ਦੇ ਸੁਕਮਾ ਵਿੱਚ ਸੀਆਰਪੀਐਫ ਦੀ 50 ਬਟਾਲੀਅਨ ਕੈਂਪ ਤੋਂ ਇੱਕ ਵੱਡੀ ਘਟਨਾ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕੈਂਪ ਦੇ ਇੱਕ ਸਿਪਾਹੀ ਨੇ ਰਾਤ ਇੱਕ ਵਜੇ ਆਪਣੇ ਹੀ ਸਾਥੀਆਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ 'ਚ ਚਾਰ ਜਵਾਨ ਸ਼ਹੀਦ ਹੋ ਗਏ ਜਦਕਿ ਤਿੰਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਜਵਾਨਾਂ 'ਚੋਂ ਇਕ ਦੀ ਹਾਲਤ ਗੰਭੀਰ ਹੈ।

 

 

 

ਸਿਪਾਹੀਆਂ ਵਿਚਕਾਰ ਹੋਇਆ ਝਗੜਾ 
ਸੀਆਰਪੀਐਫ ਕੈਂਪ ਦੇ ਜਿਸ ਜਵਾਨ ਤੇ ਆਪਣੇ ਸਾਥੀਆਂ 'ਤੇ ਗੋਲੀਬਾਰੀ ਕਰਨ ਦਾ ਦੋਸ਼ ਹੈ, ਦੇਰ ਰਾਤ ਨਕਸਲੀ ਇਲਾਕੇ 'ਚ ਡਿਊਟੀ 'ਤੇ ਤੈਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਜਵਾਨਾਂ ਵਿਚਾਲੇ ਕੁਝ ਝਗੜਾ ਹੋਇਆ, ਜੋ ਹਿੰਸਾ 'ਚ ਬਦਲ ਗਿਆ। ਇਸ ਤੋਂ ਬਾਅਦ ਸੀ.ਆਰ.ਪੀ.ਐਫ. ਜਵਾਨ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸੇ ਘਟਨਾ ਵਿੱਚ ਸੀਆਰਪੀਐਫ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ ।

 

 

 

ਬਸਤਰ ਖੇਤਰ ਦੇ ਪੁਲਿਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ ਨੇ ਦੱਸਿਆ ਕਿ ਜਵਾਨ ਰਿਤੇਸ਼ ਰੰਜਨ ਨੇ ਲਿੰਗਨਾਪੱਲੀ ਪਿੰਡ ਵਿੱਚ ਸਥਿਤ ਸੀਆਰਪੀਐਫ ਦੀ 50ਵੀਂ ਬਟਾਲੀਅਨ ਦੇ ਕੈਂਪ ਵਿੱਚ ਆਪਣੇ ਸਾਥੀਆਂ 'ਤੇ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਚਾਰ ਜਵਾਨਾਂ ਧਨਜੀ, ਰਾਜੀਬ ਮੰਡਲ, ਰਾਜਮਣੀ ਕੁਮਾਰ ਯਾਦਵ ਅਤੇ ਧਰਮਿੰਦਰ ਕੁਮਾਰ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਹੋਰ ਜਵਾਨ ਧਨੰਜੈ ਕੁਮਾਰ ਸਿੰਘ, ਧਰਮਾਤਮਾ ਕੁਮਾਰ ਅਤੇ ਮਲਯ ਰੰਜਨ ਮਹਾਰਾਣਾ ਜ਼ਖ਼ਮੀ ਹੋ ਗਏ ਹਨ।