ਗੋਆ ‘ਚ ਸਰਕਾਰ ਬਣੀ ਤਾਂ ਮੁਫਤ ਬਿਜਲੀ ਦੇ ਨਾਲ-ਨਾਲ ਹਰ ਮਹੀਨੇ ਦੇਵਾਂਗੇ ਬੇਰੁਜ਼ਗਾਰੀ ਭੱਤਾ- ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਦਿੱਲੀ ਵਿੱਚ ਇਲਾਜ ਦਾ ਸਾਰਾ ਖਰਚਾ ਦਿੱਲੀ ਸਰਕਾਰ ਸਹਿਣ ਕਰਦੀ ਹੈ''

Arvind Kejriwal

 

 ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਚੋਣ ਰਾਜ ਗੋਆ ਦੇ ਦੌਰੇ 'ਤੇ ਹਨ। ਇਸ ਦੌਰਾਨ ਉਹ ਚੋਣਾਵੀ ਜਨਸਭਾਵਾਂ ਨੂੰ ਸੰਬੋਧਨ ਕਰਦਿਆਂ ਆਪਣਾ ਮੈਨੀਫੈਸਟੋ ਵੀ ਲੋਕਾਂ ਵਿੱਚ ਜਾਰੀ ਕਰ ਰਹੇ ਹਨ। ਅੱਜ ਗੋਆ ਵਿੱਚ ਸੀਐਮ ਕੇਜਰੀਵਾਲ ਨੇ ਕਿਹਾ ਕਿ ਸੂਬੇ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦੀ ਤਰਜ਼ 'ਤੇ ਹਰ ਪਿੰਡ ਵਿੱਚ ਸਰਕਾਰੀ ਸਕੂਲ ਬਣਾਏ ਜਾਣਗੇ।

 

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਮੁਫਤ ਬਿਜਲੀ ਵੀ ਦਿੱਤੀ ਜਾਵੇਗੀ। ਦੱਸ ਦੇਈਏ ਕਿ ਗੋਆ ਵਿੱਚ ਵਿਧਾਨ ਸਭਾ ਚੋਣਾਂ 2022 ਦੇ ਸ਼ੁਰੂ ਵਿੱਚ ਹੋਣ ਜਾ ਰਹੀਆਂ ਹਨ। ਸੀਐਮ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਇਲਾਜ ਦਾ ਸਾਰਾ ਖਰਚਾ ਦਿੱਲੀ ਸਰਕਾਰ ਸਹਿਣ ਕਰਦੀ ਹੈ। ਭਾਵੇਂ ਖਰਚਾ 40 ਲੱਖ ਰੁਪਏ ਹੀ ਆ ਜਾਵੇ। ਭਾਜਪਾ ਅਤੇ ਕਾਂਗਰਸ ਅਜਿਹਾ ਨਹੀਂ ਕਰਨਗੇ। ਆਮ ਆਦਮੀ ਪਾਰਟੀ ਨੂੰ ਗੋਆ ਵਿੱਚ ਵੀ ਲਿਆਉਣਾ ਪਵੇਗਾ।

 

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਵਿੱਚ 24 ਘੰਟੇ ਬਿਜਲੀ ਦੇ ਰਹੇ ਹਾਂ। ਇਸ ਨਾਲ ਅਸੀਂ ਦਿੱਲੀ ਵਿੱਚ ਬਿਜਲੀ ਮੁਫਤ ਕਰ ਦਿੱਤੀ ਹੈ। ਜੇਕਰ ਗੋਆ 'ਚ ਸਾਡੀ ਸਰਕਾਰ ਬਣੀ ਤਾਂ ਅਸੀਂ ਇੱਥੇ ਵੀ ਬਿਜਲੀ ਮੁਫਤ ਕਰ ਦਿਆਂਗੇ। ਰੁਜ਼ਗਾਰ ਦੇਵਾਂਗੇ। ਹਰ ਮਹੀਨੇ 3000 ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ ਦੇਵਾਂਗੇ। ਇਸ ਨੂੰ ਸਮਾਂ ਲੱਗੇਗਾ। ਅਸੀਂ ਝੂਠ ਨਹੀਂ ਬੋਲਦੇ।'