ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਚੰਡੀਗੜ੍ਹ 'ਚ ਕੱਟਿਆ ਗਿਆ 553 ਕਿੱਲੋ ਦਾ ਕੇਕ

ਏਜੰਸੀ

ਖ਼ਬਰਾਂ, ਰਾਸ਼ਟਰੀ

10 ਕਾਰੀਗਰਾਂ ਨੇ 2 ਦਿਨਾਂ 'ਚ ਤਿਆਰ ਕੀਤਾ 20 ਫੁੱਟ ਚੌੜਾਈ ਵਾਲਾ ਇਹ ਕੇਕ

A 553 kg cake was cut in Chandigarh on the occasion of Guru Nanak Dev Ji's Prakash Purab

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੁਨੀਆ ਭਰ ਵਿਚ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਚੰਡੀਗੜ੍ਹ ਦੀ ਇੱਕ ਬੇਕਰੀ ਦੀ ਦੁਕਾਨ ਨੇ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਉਤਸਵ ਲਈ 553 ਕਿੱਲੋ ਦਾ ਕੇਕ ਤਿਆਰ ਕੀਤਾ। ਸੈਕਟਰ 19 ਦੇ ਗੁਰਦੁਆਰਾ ਸਾਹਿਬ ਵਿਖੇ ਕੇਕ ਕੱਟ ਕੇ ਪ੍ਰਕਾਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਹ ਕੇਕ ਸੰਗਤਾਂ ਨੂੰ ਲੰਗਰ ਦੇ ਰੂਪ ਵਿੱਚ ਵੰਡਿਆ ਗਿਆ।

ਇਹ ਕੇਕ ਨੈਸ਼ਨਲ ਬੇਕਰਜ਼ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਤਿਆਰ ਕੀਤਾ ਗਿਆ ਸੀ। ਇਸ ਦੁਰਲੱਭ ਕੇਕ ਨੂੰ ਕਰੀਬ 10 ਕਾਰੀਗਰਾਂ ਨੇ 2 ਦਿਨਾਂ ਵਿੱਚ ਤਿਆਰ ਕੀਤਾ ਹੈ। ਇਸ ਕੇਕ ਦੇ ਦਰਸ਼ਨਾਂ ਲਈ ਗੁਰਦੁਆਰੇ ਵਿੱਚ ਸੰਗਤਾਂ ਦਾ ਵੱਡਾ ਇਕੱਠ ਸੀ। ਆਉਣ ਵਾਲੇ ਸਮੇ ਵਿੱਚ ਬਣਾਏ ਜਾ ਰਹੇ ਇਸ 553 ਕਿੱਲੋ ਦੇ ਕੇਕ ਨੂੰ ਦੇਖਣ ਅਤੇ ਚੱਖਣ ਦਾ ਕਾਫੀ ਕ੍ਰੇਜ਼ ਸੀ। ਇਹ ਕੇਕ ਚੰਡੀਗੜ੍ਹ ਅਤੇ ਜ਼ੀਰਕਪੁਰ ਸਥਿਤ ਨੈਸ਼ਨਲ ਬੇਕਰਜ਼ ਦੇ ਸਤਨਾਮ ਸਿੰਘ ਅਤੇ ਸਮਨਦੀਪ ਸਿੰਘ ਨੇ ਤਿਆਰ ਕੀਤਾ ਹੈ।

ਨੈਸ਼ਨਲ ਬੇਕਰਜ਼ ਦੇ ਸਮਨਦੀਪ ਸਿੰਘ ਨੇ ਦੱਸਿਆ ਕਿ ਇਸ ਕੇਕ ਨੂੰ ਬਣਾਉਣ ਵਿੱਚ 36 ਘੰਟੇ ਲੱਗੇ ਹਨ। ਕੇਕ ਨੂੰ 10 ਕਾਰੀਗਰਾਂ ਨੇ ਮਿਲ ਕੇ ਬਣਾਇਆ ਸੀ। ਇਹ 100 ਫੀਸਦੀ ਸ਼ਾਕਾਹਾਰੀ ਹੈ। ਇਸ ਕੇਕ ਦਾ ਭਾਰ 553 ਕਿੱਲੋ, ਲੰਬਾਈ 20 ਫੁੱਟ, ਚੌੜਾਈ 4.5 ਫੁੱਟ ਅਤੇ ਉਚਾਈ 6 ਇੰਚ ਸੀ। ਸਤਨਾਮ ਸਿੰਘ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਉਤਸਵ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ।ਅਜਿਹੇ 'ਚ 553 ਕਿੱਲੋ ਦੇ ਇਸ ਕੇਕ ਨੂੰ ਤਿਆਰ ਕਰਨ ਦਾ ਵਿਚਾਰ ਆਇਆ। ਇਸ ਵਿੱਚ 400 ਕਿਲੋ ਸਪੰਜ, 130 ਕਿਲੋ ਕਰੀਮ ਲੇਅਰ ਅਤੇ 25 ਕਿਲੋ ਕ੍ਰਸ਼ ਦੀ ਵਰਤੋਂ ਕੀਤੀ ਗਈ। ਇਸ ਤੋਂ ਪਹਿਲਾਂ ਵੀ ਪ੍ਰਕਾਸ਼ ਉਤਸਵ 'ਤੇ ਉਨ੍ਹਾਂ ਦੀ ਤਰਫੋਂ ਸੇਵਾ ਕੀਤੀ ਜਾ ਚੁੱਕੀ ਹੈ।