ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਏਟੀਸੀ ਸਿਸਟਮ ਹੋਇਆ ਠੀਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਕਨੀਕੀ ਖ਼ਰਾਬੀ ਆਉਣ ਕਾਰਨ ਬੀਤੇ ਦਿਨ ਲਗਭਗ 800 ਉਡਾਣਾਂ ਹੋਈਆਂ ਸਨ ਲੇਟ

Delhi's Indira Gandhi International Airport's ATC system restored

ਨਵੀਂ ਦਿੱਲੀ :  ਦੁਨੀਆ ਦੇ ਸਭ ਤੋਂ ਵੱਧ ਬਿਜੀ ਰਹਿਣ ਵਾਲੇ ਹਵਾਈ ਅੱਡਿਆਂ ਵਿੱਚੋਂ ਇੱਕ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸ਼ੁੱਕਰਵਾਰ ਨੂੰ ਕੁੱਝ ਅਜਿਹਾ ਹੋਇਆ ਕਿ 800 ਉਡਾਣਾਂ ਲੇਟ ਹੋ ਗਈਆਂ। ਇਸ ਦਾ ਕਾਰਨ ਸੀ ਏਅਰ ਨੈਵੀਗੇਸ਼ਨ ਸਿਸਟਮ ’ਚ ਆਈ ਤਕਨੀਕੀ ਖਰਾਬ ਸੀ, ਜਿਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦਕਿ ਸ਼ੁੱਕਰਵਾਰ ਰਾਤ 9 ਵਜੇ ਦੇ ਲਗਭਗ ਸਮੱਸਿਆ ਹੱਲ ਹੋ ਗਈ ਜਿਸ ਤੋਂ ਬਾਅਦ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ, ਜਿਸ ਤੋਂ ਬਾਅਦ ਉਡਾਣਾਂ ਦੇ ਆਉਣ-ਜਾਣ ’ਚ ਸਿਰਫ਼ 19-20 ਮਿੰਟ ਦਾ ਹੀ ਫਰਕ ਦੇਖਿਆ ਜਾ ਰਿਹਾ ਹੈ।

ਏਅਰਪੋਰਟ ਅਥਾਰਟੀ ਆਫ਼ ਇੰਡੀਆ ਅਨੁਸਾਰ ਸ਼ੁੱਕਰਵਾਰ ਰਾਤ ਤੱਕ ਤਕਨੀਕੀ ਸਮੱਸਿਆ ਹੱਲ ਹੋ ਗਈ। ਫਲਾਈਟ ਰਾਡਾਰ ਦੇ ਅਨੁਸਾਰ ਦੇ ਆਉਣ ’ਚ ਔਸਤਨ ਦੇਰੀ 5 ਮਿੰਟ ਅਤੇ ਜਾਣ ’ਚ ਔਸਤਨ ਦੇਰੀ 19 ਮਿੰਟ ਦੀ ਹੈ ਅਤੇ ਹੁਣ ਤੱਕ ਕੱਲ 129 ਫਲਾਈਟਾਂ ਲੇਟ ਹਨ। ਇਸ ’ਚ ਆਉਣ ਵਾਲੀਆਂ 53 ਅਤੇ ਜਾਣ ਵਾਲੀਆਂ 76 ਫਲਾਈਟਸ ਹਨ। ਕੱਲ੍ਹ ਰਾਤ ਤੋਂ ਮੁੰਬਈ ਦੀ ਜ਼ਿਆਦਾਤਰ ਫਲਾਈਟਸ ਸਮੇਂ ’ਤੇ ਚੱਲ ਰਹੀਆਂ ਹਨ। ਲਖਨਊ ਏਅਰਪੋਰਟ ’ਤੇ ਆਉਣ ਵਾਲੀ ਫਲਾਈਟਸ ਥੋੜ੍ਹੀ ਲੇਟ ਚੱਲਰਹੀਆਂ। ਜਦਕਿ ਏਅਰ ਤੋਂ ਜਾਣ ਵਾਲੀਆਂ ਫਲਾਈਟਸ ਸਮੇਂ ’ਤੇ ਹਨ ਅਤੇ ਸ਼ੁੱਕਰਵਾਰ ਦੀ ਤੁਲਨਾ ਦੇ ਮੁਕਾਬਲੇ ’ਚ ਸਥਿਤੀ ਹੁਣ ਆਮ ਵਾਂਗ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਉਡਾਣਾਂ ਦੇ ਸੰਚਾਲਨ ’ਚ ਸਮੱਸਿਆ ਦੇਖੀ ਗਈ ਸੀ। ਪਹਿਲਾਂ ਏਟੀਸੀ ਯਾਨੀ ਏਅਰ ਟ੍ਰ੍ਰੈਫਿਕ ਕੰਟਰੋਲ ਸਿਸਟਮ ਦਾ ਸਰਵਰ ਡਾਊਨ ਦੱਸਿਆ ਗਿਆ ਜਦਕਿ ਬਾਅਦ ’ਚ ਕਿਹਾ ਕਿ ਆਟੋਮੈਟਿਕ ਮੈਸੇਜ ਸਵਿਚਿੰਗ ਸਿਸਟਮ ’ਚ ਕੁੱਝ ਤਕਨੀਕੀ ਖਰਾਬੀ ਹੈ, ਜਿਸ ਕਾਰਨ ਫਲਾਈਟਸ ਦਾ ਸੰਚਾਲਨ ਠੀਕ ਤਰੀਕੇ ਨਾਲ ਨਹੀਂ ਹੋ ਪਾ ਰਿਹਾ ਹੈ। ਸ਼ੁੱਕਰਵਾਰ ਨੂੰ ਸਵੇਰ ਤੋਂ ਹੀ ਉਡਾਣਾਂ ’ਚ ਭਾਰੀ ਦੇਰੀ ਦੇਖੀ ਗਈ।