ਇਸ ਵਾਰ ‘ਸਟੈਚੂ ਆਫ਼ ਯੂਨਿਟੀ’ ਦੇ ਕੋਲ ਹੋਵੇਗਾ ਪੁਲਿਸ ਅਧਿਕਾਰੀਆਂ ਦਾ ਸੰਮੇਲਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਉਚੀ ਮੂਰਤੀ ਦਾ ਉਦਘਾਟਨ ਪ੍ਰਧਾਨ ਮੰਤਰੀ......

Statue of Unity

ਨਵੀਂ ਦਿੱਲੀ (ਭਾਸ਼ਾ): ਭਾਰਤ ਦੇ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਉਚੀ ਮੂਰਤੀ ਦਾ ਉਦਘਾਟਨ ਪ੍ਰਧਾਨ ਮੰਤਰੀ ਨੇ ਅਕਤੂਬਰ ਦੇ ਮਹੀਨੇ ਵਿਚ ਕੀਤਾ ਸੀ। ਦੇਸ਼-ਵਿਦੇਸ਼ ਤੋਂ ਇਸ ਮੂਰਤੀ ਨੂੰ ਦੇਖਣ ਲੋਕ ਆ ਰਹੇ ਹਨ। ਦੱਸ ਦਈਏ ਕਿ ਮੋਦੀ ਸਰਕਾਰ ਨੇ ਇਸ ਸਾਲ ਰਾਜਾਂ ਅਤੇ ਅਰਧ ਫੌਜੀ ਸੈਨਿਕ ਦੇ ਡੀ.ਜੀ.ਪੀ ਅਤੇ ਆਈ.ਜੀ.ਪੀ ਕਾਨਫਰੰਸ ਨੂੰ ਸਟੈਚੂ ਆਫ਼ ਯੂਨਿਟੀ ਦੇ ਕੋਲ ਰੱਖਣ ਦਾ ਫੈਸਲਾ ਲਿਆ ਹੈ। 20,21 ਅਤੇ 22 ਦਸੰਬਰ ਨੂੰ ਗੁਜਰਾਤ ਦੇ ਕੇਵੜਿਆ ਵਿਚ ਹੋਣ ਵਾਲੀ ਇਸ ਕਾਨਫਰੰਸ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ਾਮਲ ਹੋਣਗੇ।

ਦੱਸ ਦਈਏ ਕਿ ਸਰਦਾਰ ਪਟੇਲ ਦੇ ਜਨਮ ਦਿਨ ਉਤੇ ਹੀ ਇਸ ਮੂਰਤੀ ਦਾ ਉਦਘਾਟਨ ਪੀ.ਐਮ ਮੋਦੀ ਨੇ ਕੀਤਾ ਸੀ। ਇਹ ਅਹਿਮਦਾਬਾਦ ਤੋਂ 200 ਕਿ.ਮੀ ਦੂਰ ਜਨਜਾਤੀ ਜਿਲ੍ਹੇ ਨਰਮਦਾ ਦੇ ਸਰਦਾਰ ਸਰੋਵਰ ਬੰਨ੍ਹ ਦੇ ਕੋਲ ਬਣਾਇਆ ਗਿਆ ਹੈ। ਮੁਖੀਆ ਆਜਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਨ। ਦੱਸ ਦਈਏ ਕਿ ਸੂਤਰਾਂ ਨੇ ਜਾਣਕਾਰੀ ਦਿਤੀ ਹੈ ਕਿ ਇਥੇ ਇਸ ਤਰੀਕੇ ਦੀ ਕਾਨਫਰੰਸ ਕਰਵਾਉਣ ਦੇ ਪਿਛੇ ਸਰਕਾਰ ਦਾ ਮਕਸਦ ਹੈ ਕਿ ਪੁਲਿਸ ਅਤੇ ਉਸ ਦਾ ਮਹਿਕਮਾ ਪਟੇਲ ਦੇ ਉਨ੍ਹਾਂ ਕੰਮਾਂ ਨੂੰ ਕੋਲ ਤੋਂ ਜਾਣ ਸਕੇ ਜਿਸ ਦੇ ਜਰੀਏ ਉਨ੍ਹਾਂ ਨੇ ਪੂਰੇ ਦੇਸ਼ ਨੂੰ ਏਕਤਾ ਦੇ ਨਿਯਮ ਵਿਚ ਬੰਨ੍ਹ ਰੱਖਿਆ ਸੀ।

ਰਾਜਾਂ ਦੇ ਡੀਜੀਪੀ ਅਤੇ ਆਈਜੀਪੀ ਪੱਧਰ ਦੇ ਅਧਿਕਾਰੀਆਂ ਦਾ ਇਹ ਸੰਮੇਲਨ 20 ਦਸੰਬਰ ਨੂੰ ਸ਼ੁਰੂ ਹੋਵੇਗਾ, ਜਿਸ ਵਿਚ ਦੇਸ਼ ਭਰ ਤੋਂ ਪੁੱਜੇ ਪੁਲਿਸ ਅਧਿਕਾਰੀ ਸੁਰੱਖਿਆ ਨਾਲ ਜੁੜੇ ਮੁੱਦੇ, ਸਾਇਬਰ ਅਤਿਵਾਦ, ਸੋਸ਼ਲ ਮੀਡੀਆ ਦਾ ਅਸਰ, ਸੀਮਾ-ਪਾਰ ਅਤਿਵਾਦ, ਯੁਵਾ ਦੇ ਅੱਤਵਾਦੀ ਬਣਨ ਤੋਂ ਇਲਾਵਾ ਦੂਜੇ ਮੁੱਦੀਆਂ ਉਤੇ ਚਰਚਾ ਕਰਨਗੇ। ਸੂਤਰਾਂ ਦੇ ਮੁਤਾਬਕ ਇਸ ਬੈਠਕ ਵਿਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਰਾਜ ਮੰਤਰੀ ਹੰਸਰਾਜ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਆਈ.ਬੀ ਚੀਫ਼, ਰਾਅ ਚੀਫ਼, ਰਾਜਾਂ ਦੇ ਡੀਜੀਪੀ, ਸਕੱਤਰ ਰਾਜੀਵ ਗੌਵਾ ਸਹਿਤ ਅਰਧ ਸੈਨਿਕ ਬਲਾਂ ਦੇ ਡੀ.ਜੀ.ਪੀ ਸ਼ਾਮਲ ਹੋਣਗੇ।

ਦੱਸ ਦਈਏ ਕਿ ਪਿਛਲੇ ਸਾਲ ਦੀ ਤਰ੍ਹਾਂ ਪੀ.ਐਮ ਦਾ ਟੈਕਨੋਲਜੀ ਉਤੇ ਇਸ ਸਾਲ ਵੀ ਜ਼ੋਰ ਦੇਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਇੰਝ ਹੀ ਸੰਮੇਲਨ ਨੂੰ 2014 ਵਿਚ ਗੁਵਾਹਾਟੀ, 2015 ਵਿਚ ਗੁਜਰਾਤ, ਹੈਦਰਾਬਾਦ ਸਥਿਤ ਰਾਸ਼ਟਰੀ ਪੁਲਿਸ ਅਕਾਦਮੀ ਅਤੇ ਬੀ.ਐਸ.ਐਫ ਦੇ ਟੇਕਨਪੁਰ ਵਿਚ ਪੁਲਿਸ ਨੂੰ ਸੰਬੋਧਤ ਕੀਤਾ ਸੀ।