ਮੋਬਾਇਲ ਫੋਨ ਦੀ ਪਈ ਅਜਿਹੀ ਆਦਤ, ਮੰਮੀ-ਪਾਪਾ ਵੀ ਨਹੀਂ ਬੋਲ ਪਾ ਰਿਹੈ ਮਾਸੂਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਬਾਇਲ ਨਾ ਦੇਣ 'ਤੇ ਗੁੱਸੇ ਵਿਚ ਆ ਜਾਂਦਾ ਹੈ ਬੱਚਾ

File Photo

ਪ੍ਰਯਾਗਰਾਜ : ਮੋਬਾਇਲ ਫੋਨ ਦੇ ਨਸ਼ੇ ਵਿਚ ਡੇਢ ਸਾਲ ਦੇ ਇਕ ਮਾਸੂਮ ਅਜਿਹਾ ਖੋਇਆ ਕਿ ਚਾਰ ਸਾਲ ਦੀ ਉਮਰ ਵਿਚ ਵੀ ਉਹ ਮੰਮੀ-ਪਾਪਾ ਨਹੀਂ ਬੋਲ ਪਾ ਰਿਹਾ ਹੈ। ਹਮੇਸ਼ਾ ਫੋਨ ਵਿਚ ਵਿਅਸਤ ਰਹਿਣ ਦੇ ਨਾਲ ਬੱਚੇ ਦੀ ਬੋਲਣ ਅਤੇ ਸੰਚਾਰ ਕਰਨ ਦੀ ਸ਼ਕਤੀ ਵੀ ਵਿਕਸਿਤ ਨਹੀਂ ਹੋ ਪਾਈ ਹੈ। ਉਹ ਲੋਕਾਂ ਦੇ ਵਿਚ ਵੀ ਜਾਣਾ ਨਹੀਂ ਚਾਹੁੰਦਾ। ਫੋਨ ਨਾ ਦੇਣ 'ਤੇ ਉਹ ਗੁੱਸੇ ਵਿਚ ਆ ਜਾਂਦਾ ਹੈ। ਰੇਲਵੇ ਦੇ ਇਕ ਅਧਿਕਾਰੀ ਦੀ ਪਤਨੀ ਕਾਨਵੈਂਟ ਸਕੂਲ ਵਿਚ ਅਧਿਆਪਕ ਹੈ। ਉਨ੍ਹਾਂ ਦਾ ਇਕ ਬੇਟਾ ਹੈ। ਦੋਣੋਂ ਲੋਕ ਨੌਕਰੀ ਕਰਦੇ ਹਨ।

ਡੇਢ ਸਾਲ ਦੀ ਉਮਰ ਵਿਚ ਮਾਸੂਮ ਨੂੰ ਉਹ ਘਰ ਵਿਚ ਨੋਕਰ ਦੇ ਸਹਾਰੇ ਛੱਡ ਦਿੰਦੇ ਸਨ। ਬੱਚੇ ਨੂੰ ਖੇਡਣ ਦੇ ਲਈ ਜੋੜੇ ਨੇ ਮੇਡ ਨੂੰ ਇਕ ਮੋਬਾਇਲ ਫੋਨ ਵੀ ਦਿੱਤਾ ਸੀ। ਬੱਚਾ ਉਸੇ ਫੋਨ ਵਿਚ ਵਿਅਸਤ ਰਹਿੰਦਾ ਸੀ ਪਰ ਇਸ ਦੇ ਨਾਲ ਪੈਣ ਵਾਲੇ ਅਸਰ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ। ਬੱਚਾ ਚਾਰ ਸਾਲ ਤੋਂ ਉੱਪਰ ਦਾ ਹੋ ਗਿਆ ਪਰ ਉਹ ਬਿਲਕੁੱਲ ਵੀ ਬੋਲ ਨਹੀਂ ਪਾ ਰਿਹਾ ਹੈ। ਪਾਪਾ-ਮੰਮੀ ਬੋਲਣਾ ਵੀ ਮੁਸ਼ਕਿਲ ਹੋ ਰਿਹਾ ਹੈ।

ਬੱਚਾ ਮੋਬਾਇਲ ਫੋਨ ਵਿਚ ਗੇਮ ਖੇਡਣਾ,ਵੀਡੀਓ ਚਲਾਉਣਾ,ਯੂ ਟਿਊਬ ਚਲਾਉਣਾ ਆਦਿ ਕਾਫ਼ੀ ਚੰਗੇ ਤਰੀਕੇ ਨਾਲ ਕਰ ਲੈਂਦਾ ਹੈ। ਉਸਦੀ ਸਾਰੀ ਗਤੀਵਿਧੀਆਂ ਵੀ ਠੀਕ ਹਨ, ਪਰ ਉਹ ਬੋਲ ਨਹੀਂ ਪਾਉਂਦਾ ਹੈ। ਸ਼ੁਰੂ ਵਿਚ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਹੋਇਆ ਕਿ ਅਜਿਹਾ ਕਿਵੇਂ ਹੋਇਆ। ਬਾਅਦ ਵਿਚ ਜਾਣਕਾਰੀ ਹੋਣ 'ਤੇ ਉਨ੍ਹਾਂ ਨੇ ਬੱਚੇ ਨੂੰ ਫੋਨ ਦੇਣਾ ਬੰਦ ਕਰ ਦਿੱਤਾ ਤਾਂ ਉਹ ਗੁੱਸਾ ਹੋਣ ਲੱਗਿਆ।

ਚਾਰ ਸਾਲ ਦਾ ਬੱਚਾ ਕਿਸੇ ਨੋਕਰ ਅਤੇ ਮਾਂ-ਬਾਪ ਤੋਂਂ ਇਲਾਵਾ ਕਿਸੇ ਦੇ ਕੋਲ ਜਾਣਾ ਵੀ ਨਹੀਂ ਚਾਹੁੰਦਾ ਹੈ। ਲਗਭਗ 20 ਦਿਨ ਪਹਿਲਾਂ ਜੋੜਾ ਬੱਚੇ ਨੂੰ ਲੈ ਕੇ ਹਸਪਤਾਲ ਵਿਚ ਬਣਾਏ ਗਏ ਮੋਬਾਇਲ ਨਸ਼ਾ ਮੁਕਤੀ ਕੇਂਦਰ ਵਿਚ ਪਹੁੰਚਿਆ। ਉੱਥੋਂ ਦੇ ਮਨੋਚਕਿਤਸਕ ਡਾਕਟਰ ਰਾਕੇਸ ਪਾਸਵਾਨ ਨਾਲ ਮਸ਼ਵਰਾ ਕੀਤਾ। ਬੱਚੇ ਵਿਚ ਸਪੀਚ ਅਤੇ ਸੰਚਾਰ ਦੀ ਖੂਬੀ ਵਿਕਸਤ ਕਰਨ ਦੇ ਲਈ ਮੋਬਾਇਲ ਨਸ਼ਾ ਮੁਕਤੀ ਕੇਂਦਰ ਉੱਤੇ ਉਸਦੀ ਸਪੀਚ ਥੈਰੇਪੀ ਕਰਵਾਈ ਜਾ ਰਹੀ ਹੈ। ਮਨੋਚਕਿਤਸਕ ਡਾਂ ਰਾਕੇਸ਼ ਪਾਸਵਾਵ ਅਤੇ ਕਲੀਨਿਕਲ ਮਨੋਚਕਿਤਸਕ ਡਾਕਟਰ ਇਸ਼ਨਯਾ ਰਾਜ ਨੇ ਜੋੜੇ ਦੀ ਵੀ ਕਾਉਂਸਲਿੰਗ ਕੀਤੀ। ਉੱਥੇ ਹੀ ਅਕੈਡਮੀ ਆਫ ਨਯੂਰੋ ਸਾਇੰਸ ਦੇ ਸਲਾਨਾ ਵਿਚਾਰ ਵਟਾਂਦਰੇ ਵਿਚ ਵੀ ਏਮਜ ਦੇ ਸਾਈਕੋਲੋਜੀ ਵਿਭਾਗ ਦੇ ਮੁੱਖੀ ਪ੍ਰੋ. ਕੇਕੇ ਦੀਪਕ ਨੇ ਬੱਚਿਆਂ ਨੂੰ ਸੁਝਾਅ ਦਿੱਤਾ ਕਿ ਉਹ ਬਿਨਾਂ ਕਿਸੇ ਦਬਾਅ ਤੋਂ ਆਪਣੇ ਕਿਸੇ ਵੀ ਵਿਸ਼ੇ ਦੀ ਪੜਾਈ ਕਰੇ।