ਕੰਗਨਾ ਨੇ ਭਾਰਤ ਬੰਦ ਦਾ ਕੀਤਾ ਵਿਰੋਧ, ਕਿਹਾ- ''ਚੱਲੋ ਦੇਸ਼ਭਗਤੋ ਦੇਸ਼ ਦਾ ਇਕ ਟੁਕੜਾ ਮੰਗਦੇ ਹਾਂ''
ਆ ਜਾਓ ਸੜਕ 'ਤੇ ਅਤੇ ਤੁਸੀਂ ਵੀ ਧਰਨਾ ਦਿਓ, ਚਲੋ ਅੱਜ ਇਸ ਕਿੱਸਾ ਹੀ ਖਤਮ ਕਰਦੇ ਹਾਂ- ਕੰਗਨਾ
ਮੁੰਬਈ - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਲੱਗ ਗਈ ਹੈ, ਉਸ ਦੇ ਟਵੀਟ ਅਕਸਰ ਹੀ ਸੋਸ਼ਲ ਮੀਡੀਆ 'ਤੇ ਹੰਗਾਮਾ ਖੜ੍ਹਾ ਕਰ ਦਿੰਦੇ ਹਨ। ਉਹ ਕਿਸਾਨਾਂ ਦੇ ਅੰਦੋਲਨ ਦੇ ਵਿਰੋਧ 'ਚ ਲਗਾਤਾਰ ਟਵੀਟ ਕਰ ਰਹੀ ਹੈ ਤੇ ਅੱਜ ਦੇ ਭਾਰਤ ਨੂੰ ਲੈ ਉਸ ਨੇ ਇਕ ਵਾਰ ਫਿਰ ਵਿਵਾਦਿਤ ਟਵੀਟ ਕੀਤਾ ਹੈ ਜੋ ਕਿ ਕਾਫ਼ੀ ਵਾਇਰਲ ਹੋ ਰਿਹਾ ਹੈ।
ਕੰਗਨਾ ਰਣੌਤ ਨੇ ਆਪਣੇ ਟਵੀਟ ਵਿਚ ਸਦਗੁਰੂ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿਚ ਉਹ ਪ੍ਰੋਟੈਸਟ ਬਾਰੇ ਗੱਲ ਹੋ ਰਹੀ ਹੈ। ਕੰਗਨਾ ਰਣੌਤ ਨੇ ਇਕ ਵੀਡੀਓ ਨੂੰ ਟਵੀਟ ਕਰਕੇ ਲਿਖਿਆ- 'ਆਓ ਭਾਰਤ ਨੂੰ ਬੰਦ ਕਰ ਦਿੰਦੇ ਹਾਂ ਵੈਸੇ ਤਾਂ ਤੂਫਾਨਾਂ ਦੀ ਘਾਟ ਨਹੀਂ ਇਸ ਕਿਸ਼ਤੀ ਨੂੰ, ਪਰ ਲਿਆਓ ਕੁਹਾੜੀ ਨਾਲ ਕੁਝ ਛੇਕ ਵੀ ਕਰ ਦਿੰਦੇ ਹਾਂ
ਰਹਿ-ਰਹਿ ਕੇ ਮਰਦੀ ਹੈ ਹਰ ਉਮੀਦ ਇਥੇ, ਦੇਸ਼ ਭਗਤਾਂ ਨੂੰ ਕਹੋ ਆਪਣੇ ਲਈ ਦੇਸ਼ ਦਾ ਟੁਕੜਾ ਤੁਸੀਂ ਵੀ ਮੰਗ ਲਓ, ਆ ਜਾਓ ਸੜਕ 'ਤੇ ਅਤੇ ਤੁਸੀਂ ਵੀ ਧਰਨਾ ਦਿਓ, ਚਲੋ ਅੱਜ ਇਸ ਕਿੱਸਾ ਹੀ ਖਤਮ ਕਰਦੇ ਹਾਂ।' ਕੰਗਨਾ ਦਾ ਟਵੀਟ ਬਹੁਤ ਵਾਇਰਲ ਹੋ ਰਿਹਾ ਹੈ। ਜਿਥੇ ਕੰਗਨਾ ਦੇ ਸਮਰਥਕ ਕੰਗਨਾ ਦੇ ਹੱਕ ਵਿਚ ਹਨ ਉੱਥੇ ਕੁਝ ਲੋਕ ਉਸ ਦੇ ਟਵੀਟ ਦੀ ਅਲੋਚਨਾ ਵੀ ਕਰ ਰਹੇ ਹਨ।