ਇੰਡੀਆ ਮੋਬਾਈਲ ਕਾਂਗਰਸ ਦੀ ਸ਼ੁਰੂਆਤ ਤੋਂ ਬਾਅਦ IMC 'ਚ ਮੁਕੇਸ਼ ਅੰਬਾਨੀ ਦਾ ਵੱਡਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੀਓ 2021 ਦੀ ਦੂਜੀ ਤਿਮਾਹੀ ਵਿੱਚ ਭਾਰਤ ਵਿੱਚ 5G ਨੈਟਵਰਕ ਦੀ ਅਗਵਾਈ ਕਰੇਗੀ

mukesh Ambani

ਨਵੀਂ ਦਿੱਲੀ: ਇੰਡੀਆ ਮੋਬਾਈਲ ਕਾਂਗਰਸ 2020 ਦੀ ਸ਼ੁਰੂਵਾਤ ਹੋਣ ਤੋਂ ਬਾਅਦ ਅੱਜ ਆਈਐਮਸੀ 2020 ਦੇ ਪਹਿਲੇ ਹੀ ਦਿਨ ਮੁਕੇਸ਼ ਅੰਬਾਨੀ ਨੇ ਵੱਡਾ ਐਲਾਨ ਕਰ ਦਿੱਤਾ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀਓ 2021 ਦੀ ਦੂਜੀ ਤਿਮਾਹੀ ਵਿੱਚ ਭਾਰਤ ਵਿੱਚ 5G ਨੈਟਵਰਕ ਦੀ ਅਗਵਾਈ ਕਰੇਗੀ। ਇਸ ਲਈ ਪੂਰੀ ਤਿਆਰੀ ਕਰ ਲਈ ਗਈ ਹੈ। 

ਦੇਖੋ ਵੱਡੇ ਐਲਾਨ 
1. JIO ਭਾਰਤ 'ਚ ਕਿਫਾਇਤੀ ਦਰ' ਤੇ 5 G ਲਾਂਚ ਕਰੇਗੀ।
2. ਅੰਬਾਨੀ ਨੇ ਕਿਹਾ ਕਿ 300 ਮਿਲੀਅਨ ਭਾਰਤੀ ਅਜੇ ਵੀ ਡਿਜੀਟਲ ਦੁਨੀਆ ਵਿਚ 2G ਤਕਨਾਲੋਜੀ ਵਿਚ ਫਸੇ ਹੋਏ ਹਨ।

3. ਮੁਕੇਸ਼ ਅੰਬਾਨੀ ਨੇ ਸਰਕਾਰ ਨੂੰ ਇਸ ਦਿਸ਼ਾ ਵੱਲ ਕਦਮ ਵਧਾਉਣ ਦੀ ਅਪੀਲ ਕੀਤੀ ਤਾਂ ਜੋ ਇਹ 30 ਕਰੋੜ ਲੋਕ ਭਾਰਤ ਦੀ ਡਿਜੀਟਲ ਆਰਥਿਕਤਾ ਵਿੱਚ ਸ਼ਾਮਲ ਹੋ ਸਕਣ ਤੇ ਇਸ ਦਾ ਲਾਭ ਪ੍ਰਾਪਤ ਕਰ ਸਕਣ। 
4. ਉਸ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ 30 ਕਰੋੜ ਭਾਰਤੀਆਂ ਨੂੰ 2G ਤੋਂ ਮੁਕਤ ਕਰਨ ਤੇ ਉਨ੍ਹਾਂ ਨੂੰ ਸਮਾਰਟਫੋਨਸ ਤੇ ਸ਼ਿਫਟ ਕਰਨ ਲਈ ਇੱਕ ਨੀਤੀ ਬਣਾਈ ਜਾਵੇ।